ਆਮਿਰ ਖ਼ਾਨ ਨੇ ਸ਼ੇਅਰ ਕੀਤੀ ਆਪਣੀ ਸਰਦਾਰੀ ਵਾਲੀ ਲੁੱਕ, ਦਰਸ਼ਕਾਂ ਨੂੰ ਆ ਰਹੀ ਖੂਬ ਪਸੰਦ
ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸ਼ਟ ਆਮਿਰ ਖ਼ਾਨ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਜੀ ਹਾਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ‘ਚ ਸ਼ੁਰੂ ਹੋਈ ਸੀ। ਜਿੱਥੋ ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।
View this post on Instagram
Sat Sri Akaal ji, myself Laal...Laal Singh Chaddha.?
ਪਰ ਇਸ ਵਾਰ ਆਮਿਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਸਰਦਾਰੀ ਵਾਲੀ ਲੁੱਕ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਸਤਿ ਸ੍ਰੀ ਅਕਾਲ...ਮੈਂ ਲਾਲ.. ਲਾਲ ਸਿੰਘ ਚੱਢਾ’

ਇਸ ਤਸਵੀਰ ‘ਚ ਉਹ ਸੰਘਣੀ ਦਾੜ੍ਹੀ ਤੇ ਪੱਗ ਵਿੱਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ, ਇੱਕ ਘੰਟੇ ‘ਚ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਦੱਸ ਦਈਏ ਇਸ ਕਿਰਦਾਰ ਦੇ ਲਈ ਉਨ੍ਹਾਂ ਨੇ ਆਪਣਾ 20 ਕਿਲੋ ਭਾਰ ਘਟਾਇਆ ਹੈ। ਲਾਲ ਸਿੰਘ ਚੱਢਾ ਫ਼ਿਲਮ ਸਾਲ 1994 ‘ਚ ਆਈ ਹਾਲੀਵੁੱਡ ਫ਼ਿਲਮ ਫਾਰੈਸਟ ਗੰਪ ਦੀ ਹਿੰਦੀ ਰੀਮੇਕ ਹੈ। ਫ਼ਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਕਰ ਰਹੇ ਹਨ। ਇਸ ਫ਼ਿਲਮ ‘ਚ ਆਮਿਰ ਖ਼ਾਨ ਦੇ ਨਾਲ ਕਰੀਨਾ ਕਪੂਰ ਖ਼ਾਨ ਲੀਡ ਰੋਲ ‘ਚ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ ਕ੍ਰਿਸਮਸ ਦੇ ਮੌਕੇ ਉੱਤੇ ਰਿਲੀਜ਼ ਹੋਵੇਗੀ।