ਆਮਿਰ ਖਾਨ ਦੇ ਭਰਾ ਫੈਸਲ ਖਾਨ ਨੇ ਆਮਿਰ ਤੇ ਕਿਰਨ ਦੀ ਤਲਾਕ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Rupinder Kaler
August 26th 2021 05:59 PM --
Updated:
August 26th 2021 06:04 PM
ਆਮਿਰ ਖਾਨ (Aamir Khan) ਦੇ ਭਰਾ ਫੈਸਲ ਖਾਨ ਨੇ ਹਾਲ ਹੀ ਵਿੱਚ ਆਮਿਰ ਦੇ ਤਲਾਕ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ । ਫੈਸਲ ਖਾਨ (Faissal Khan) ਆਮਿਰ ਦੇ ਨਾਲ ਮੇਲਾ ਫ਼ਿਲਮ ਵਿੱਚ ਨਜ਼ਰ ਆਇਆ ਸੀ । ਪਰ ਇੱਕ ਵਾਰ ਫਿਰ ਫੈਸਲ ਖਾਨ ਆਪਣੀ ਫ਼ਿਲਮ 'ਫੈਕਟਰੀ' ਨਾਲ ਵਾਪਸੀ ਕਰ ਰਿਹਾ ਹੈ । ਇਸ ਦੌਰਾਨ ਉਹਨਾਂ ਨੇ ਇੱਕ ਇੰਟਰਵਿਊ ਵੀ ਦਿੱਤੀ ਜਿਸ ਵਿੱਚ ਉਹਨਾਂ (Faissal Khan) ਨੇ ਫ਼ਿਲਮ ਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ । ਆਮਿਰ (Aamir Khan) ਨਾਲ ਉਸ ਦੇ ਮੌਜੂਦਾ ਰਿਸ਼ਤੇ ਬਾਰੇ ਪੁੱਛੇ ਜਾਣ 'ਤੇ ਫੈਸਲ ਨੇ ਦੱਸਿਆ, "ਸਾਡੇ ਵਿਚਕਾਰ ਸਭ ਕੁਝ ਠੀਕ ਹੈ।