ਆਮਿਰ ਖ਼ਾਨ ਦਾ ਬੇਟਾ ਜੁਨੈਦ ਖ਼ਾਨ ਬਾਲੀਵੁੱਡ ’ਚ ਕਰਨ ਜਾ ਰਿਹਾ ਹੈ ਐਂਟਰੀ
ਆਮਿਰ ਖ਼ਾਨ ਦਾ ਬੇਟਾ ਜੁਨੈਦ ਖਾਨ ਛੇਤੀ ਹੀ ਬਾਲੀਵੁੱਡ 'ਚ ਆਪਣੀ ਐਂਟਰੀ ਕਰਨ ਜਾ ਕਿਹਾ ਹੈ । ਖ਼ਬਰਾਂ ਦੀ ਮੰਨੀਏ ਤਾਂ ਜੁਨੈਦ ਦਾ ਡੈਬਿਊ ਯਸ਼ ਰਾਜ ਫਿਲਮਜ਼ ਦੀ ਫ਼ਿਲਮ ਨਾਲ ਹੋਵੇਗਾ । । ਜੁਨੈਦ ਖਾਨ ਦੀ ਪਹਿਲੀ ਫਿਲਮ ਨੂੰ ਡਾਇਰੈਕਟਰ ਸਿਧਾਰਥ ਮਲਹੋਤਰਾ ਡਾਇਰੈਕਟ ਕਰਨਗੇ । ਇਸ ਫਿਲਮ ਦੀ ਸ਼ੂਟਿੰਗ 2021 ਤੋਂ ਸ਼ੁਰੂ ਹੋ ਸਕਦੀ ਹੈ।

ਹੋਰ ਪੜ੍ਹੋ :
ਕਿਸਾਨਾਂ ਦਾ ਦਰਦ ਦੇਖ ਕੇ ਰੋ ਪਏ ਧਰਮਿੰਦਰ, ਟਵਿੱਟਰ ’ਤੇ ਕਿਸਾਨਾਂ ਦੇ ਸਮਰਥਨ ’ਚ ਆਵਾਜ਼ ਕੀਤੀ ਬੁਲੰਦ
ਸਿਨੇਮਾ ਵਿੱਚ ਫ਼ਿਲਮ ਦੇਖਣ ਗਈ ਕਿਆਰਾ ਅਡਵਾਨੀ ਦੀ ਲੋਕਾਂ ਨੇ ਲਗਾਈ ਕਲਾਸ

ਫ਼ਿਲਮ ਦੀ ਹੀਰੋਇਨ ਦੀ ਗੱਲ ਕੀਤੀ ਜਾਵੇ ਤਾਂ ਸ਼ਾਲਿਨੀ ਪਾਂਡੇ ਜੁਨੈਦ ਖਾਨ ਦੇ ਓਪੋਜ਼ਿਟ ਹੋਵੇਗੀ। ਸ਼ਾਲਿਨੀ ਪਾਂਡੇ ਸੁਪਰਹਿੱਟ ਫਿਲਮ ਅਰਜੁਨ ਰੈੱਡੀ ਵਿਚ ਅਹਿਮ ਕਿਰਦਾਰ ਨਿਭਾਅ ਚੁੱਕੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੁਨੈਦ ਇਸ ਤੋਂ ਪਹਿਲਾ ਇੱਕ ਫਿਲਮ ਆਡੀਸ਼ਨ ਵਿੱਚ ਰਿਜੈਕਟ ਕਰ ਦਿੱਤੇ ਗਏ ਸੀ।
ਜੁਨੈਦ ਪਿਛਲੇ ਤਿੰਨ ਸਾਲਾਂ ਤੋਂ ਥੀਏਟਰ ਕਰ ਰਹੇ ਹਨ ਅਤੇ ਹੁਣ ਉਹ ਆਪਣੀ ਫਿਲਮ ਦੀ ਸ਼ੁਰੂਆਤ 'ਤੇ ਫੋਕਸ ਕਰ ਰਹੇ ਹਨ। ਜੁਨੈਦ ਖਾਨ ਰਾਜਕੁਮਾਰ ਹਿਰਾਨੀ ਦੀ ਫਿਲਮ 'ਪੀ.ਕੇ' ਵਿੱਚ ਉਨ੍ਹਾਂ ਨੂੰ ਅਸਿਸਟ ਕਰ ਚੁਕਿਆ ਹੈ। ਪਰ ਆਮਿਰ ਖਾਨ ਨੇ ਇਹ ਵੀ ਸਾਫ ਕੀਤਾ ਹੈ ਕਿ ਜੁਨੈਦ ਨੂੰ ਆਪਣਾ ਰਸਤਾ ਖੁਦ ਬਣਾਉਣਾ ਪਏਗਾ ।