ਆਮਿਰ ਖ਼ਾਨ ਦਾ ਬੇਟਾ ਜੁਨੈਦ ਖ਼ਾਨ ਬਾਲੀਵੁੱਡ ’ਚ ਕਰਨ ਜਾ ਰਿਹਾ ਹੈ ਐਂਟਰੀ

written by Rupinder Kaler | December 11, 2020

ਆਮਿਰ ਖ਼ਾਨ ਦਾ ਬੇਟਾ ਜੁਨੈਦ ਖਾਨ ਛੇਤੀ ਹੀ ਬਾਲੀਵੁੱਡ 'ਚ ਆਪਣੀ ਐਂਟਰੀ ਕਰਨ ਜਾ ਕਿਹਾ ਹੈ । ਖ਼ਬਰਾਂ ਦੀ ਮੰਨੀਏ ਤਾਂ ਜੁਨੈਦ ਦਾ ਡੈਬਿਊ ਯਸ਼ ਰਾਜ ਫਿਲਮਜ਼ ਦੀ ਫ਼ਿਲਮ ਨਾਲ ਹੋਵੇਗਾ । । ਜੁਨੈਦ ਖਾਨ ਦੀ ਪਹਿਲੀ ਫਿਲਮ ਨੂੰ ਡਾਇਰੈਕਟਰ ਸਿਧਾਰਥ ਮਲਹੋਤਰਾ ਡਾਇਰੈਕਟ ਕਰਨਗੇ । ਇਸ ਫਿਲਮ ਦੀ ਸ਼ੂਟਿੰਗ 2021 ਤੋਂ ਸ਼ੁਰੂ ਹੋ ਸਕਦੀ ਹੈ।

amirrr

ਹੋਰ ਪੜ੍ਹੋ :

aamir junaid

ਫ਼ਿਲਮ ਦੀ ਹੀਰੋਇਨ ਦੀ ਗੱਲ ਕੀਤੀ ਜਾਵੇ ਤਾਂ ਸ਼ਾਲਿਨੀ ਪਾਂਡੇ ਜੁਨੈਦ ਖਾਨ ਦੇ ਓਪੋਜ਼ਿਟ ਹੋਵੇਗੀ। ਸ਼ਾਲਿਨੀ ਪਾਂਡੇ ਸੁਪਰਹਿੱਟ ਫਿਲਮ ਅਰਜੁਨ ਰੈੱਡੀ ਵਿਚ ਅਹਿਮ ਕਿਰਦਾਰ ਨਿਭਾਅ ਚੁੱਕੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੁਨੈਦ ਇਸ ਤੋਂ ਪਹਿਲਾ ਇੱਕ ਫਿਲਮ ਆਡੀਸ਼ਨ ਵਿੱਚ ਰਿਜੈਕਟ ਕਰ ਦਿੱਤੇ ਗਏ ਸੀ।

junaidਜੁਨੈਦ ਪਿਛਲੇ ਤਿੰਨ ਸਾਲਾਂ ਤੋਂ ਥੀਏਟਰ ਕਰ ਰਹੇ ਹਨ ਅਤੇ ਹੁਣ ਉਹ ਆਪਣੀ ਫਿਲਮ ਦੀ ਸ਼ੁਰੂਆਤ 'ਤੇ ਫੋਕਸ ਕਰ ਰਹੇ ਹਨ। ਜੁਨੈਦ ਖਾਨ ਰਾਜਕੁਮਾਰ ਹਿਰਾਨੀ ਦੀ ਫਿਲਮ 'ਪੀ.ਕੇ' ਵਿੱਚ ਉਨ੍ਹਾਂ ਨੂੰ ਅਸਿਸਟ ਕਰ ਚੁਕਿਆ ਹੈ। ਪਰ ਆਮਿਰ ਖਾਨ ਨੇ ਇਹ ਵੀ ਸਾਫ ਕੀਤਾ ਹੈ ਕਿ ਜੁਨੈਦ ਨੂੰ ਆਪਣਾ ਰਸਤਾ ਖੁਦ ਬਣਾਉਣਾ ਪਏਗਾ ।

 

0 Comments
0

You may also like