ਆਮਿਰ ਖਾਨ ਨੇ ਠੱਗੇ ਚੀਨ ਦੇ ਲੋਕ, ਦੇਖੋ ਕਿਸ ਤਰ੍ਹਾਂ ਠੱਗੇ ਗਏ ਚੀਨੀ 

By  Rupinder Kaler October 25th 2018 12:03 PM

ਆਮਿਰ ਖਾਨ ਦੀਆਂ ਫ਼ਿਲਮਾਂ ਦੇ ਪ੍ਰਸ਼ੰਸਕ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹਨ। ਆਮਿਰ ਖਾਨ ਦੀਆਂ  ਫ਼ਿਲਮਾਂ ਜਿੱਥੇ ਲੋਕਾਂ ਨੂੰ ਐਂਟਰਟੇਨ ਕਰਦੀਆਂ ਹਨ, ਉੱਥੇ ਹੀ ਸਮਾਜ ਨੂੰ ਸੁਨੇਹਾ ਵੀ ਦਿੰਦੀਆਂ ਹਨ। ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਲਈ  ਆਮਿਰ ਸਾਲ ਵਿੱਚ ਇੱਕ ਹੀ ਫ਼ਿਲਮ ਕਰਦੇ ਹਨ । ਇਹਨਾਂ ਫਿਲਮਾ 'ਚ ਉਹ ਜੀ-ਜਾਨ ਨਾਲ ਮਿਹਨਤ ਕਰਦੇ ਹਨ।

ਹੋਰ ਦੇਖੋ :ਸਟੇਜ਼ ‘ਤੇ ਹੀ ਲੜ ਪਏ ਮਾਸਟਰ ਸਲੀਮ, ਵੀਡੀਓ ਵਾਇਰਲ

Aamir Khan Aamir Khan

ਹੁਣ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਦੀਵਾਲੀ 'ਤੇ ਆਮਿਰ ਦੀ 'ਠਗਸ ਆਫ ਹਿੰਦੁਸਤਾਨ' ਦਾ ਇੰਤਜ਼ਾਰ ਹੈ। ਇਸ ਫ਼ਿਲਮ ਦਾ ਇੰਤਜ਼ਾਰ ਸਿਰਫ ਭਾਰਤੀ ਫੈਨ ਹੀ ਨਹੀਂ ਸਗੋਂ ਵਿਦੇਸ਼ੀ ਫੈਨ ਵੀ ਕਰ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਆਮਿਰ ਦੀ ਫ਼ਿਲਮ ਦੇਖਣ ਲਈ ਉਨ੍ਹਾਂ ਦੇ ਚੀਨੀ ਫੈਨ ਸਪੈਸ਼ਲ ਭਾਰਤ ਆਉਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਚੀਨ 'ਚ ਆਮਿਰ ਦੀ ਫ਼ਿਲਮ ਲੇਟ ਰਿਲੀਜ਼ ਹੋਣੀ ਹੈ ਜਿਸ ਦਾ ਉਹ ਇੰਤਜ਼ਾਰ ਨਹੀਂ ਕਰ ਸਕਦੇ। ਇਸ ਲਈ ਉਹ ਭਾਰਤ ਲਈ ਜਲਦੀ ਹੀ ਉਡਾਣ ਭਰਨਗੇ। ਮੰਨਿਆ ਜਾਂਦਾ ਹੈ ਕਿ ਭਾਰਤ ਤੋਂ ਬਾਅਦ ਚੀਨ ਆਮਿਰ ਦੀਆਂ ਫ਼ਿਲਮਾਂ ਲਈ ਕਮਾਈ ਦਾ ਸਭ ਤੋਂ ਵੱਡਾ ਬਾਜ਼ਾਰ ਹੈ।

ਹੋਰ ਦੇਖੋ : ਦੀਪਿਕਾ ਤੇ ਰਣਵੀਰ ਨੇ ਵਿਆਹ ਲਈ ਬਣਾਈ ਮਹਿਮਾਨਾਂ ਦੀ ਖਾਸ ਲਿਸਟ, ਜਾਣੋ ਕੌਣ ਹੈ ਇਸ ‘ਚ ਸ਼ਾਮਿਲ

Aamir Khan Aamir Khan

ਆਮਿਰ ਦੀ 'ਦੰਗਲ' ਫਿਲਮ ਨੇ ਚੀਨ 'ਚ 1908 ਕਰੋੜ ਤੇ 'ਸੀਕ੍ਰੇਟ ਸੁਪਰਸਟਾਰ' ਨੇ 874 ਕਰੋੜ ਦਾ ਬਿਜਨੈੱਸ ਕੀਤਾ ਸੀ। ਹੁਣ ਉਮੀਦ ਹੈ ਕਿ 'ਠਗਸ ਆਫ ਹਿੰਦੁਸਤਾਨ' ਚੀਨ 'ਚ ਰਿਲੀਜ਼ ਤੋਂ ਬਾਅਦ ਜ਼ਬਰਦਸਤ ਕਮਾਈ ਕਰੇਗੀ। ਫ਼ਿਲਮ ਭਾਰਤ 'ਚ 8  ਨਵੰਬਰ ਵੀਰਵਾਰ ਨੂੰ ਰਿਲੀਜ਼ ਹੋ ਰਹੀ ਹੈ।

Related Post