ਪੰਜਾਬੀ ਗਾਇਕ ਅਰਸ਼ ਬੈਨੀਪਾਲ ਹੋਏ ਇਮੋਸ਼ਨਲ, ਦੇਖੋ ਵੀਡੀਓ

By  Lajwinder kaur December 11th 2018 12:17 PM -- Updated: December 11th 2018 12:36 PM

ਪੰਜਾਬੀ ਗਾਇਕੀ 'ਚ ਅਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਅਰਸ਼ ਬੈਨੀਪਾਲ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਇਸ ਵਾਰ ਪੰਜਾਬੀ ਗਾਇਕ ਅਰਸ਼ ਬੈਨੀਪਾਲ ਅਪਣਾ ਨਵਾਂ ਗੀਤ ' ਰੋਵੇਂਗਾ ' ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ‘ਰੋਵੇਂਗਾ’ ਗੀਤ ਦੀ ਵੀਡੀਓ ਬਹੁਤ ਸੋਹਣੀ ਬਣਾਈ ਗਈ ਹੈ।Aarsh Benipal Latest Punjabi Song 'Rovenga' out now

ਹੋਰ ਪੜ੍ਹੋ: ਨਿੰਜਾ ਦਾ ਦਿਲ ਯਾਰਾਂ ਤੋਂ ਕਿਉਂ ਹੋਇਆ ਖੱਟਾ ਦੇਖੋ ਵੀਡਿਓ

ਇਸ ਵੀਡੀਓ 'ਚ ਪਿਆਰ, ਕਾਰੋਬਾਰ ਤੇ ਤਕਰਾਰ ਨੂੰ ਪੇਸ਼ ਕੀਤਾ ਗਿਆ ਹੈ। ਵੀਡੀਓ ਦੇ ਸ਼ੁਰੂਆਤ 'ਚ ਦੱਸਿਆ ਗਿਆ ਹੈ ਕਿ ਇਹ ਗੀਤ ਸੱਚੀ ਘਟਨਾ 'ਤੇ ਅਧਾਰਿਤ ਬਣਾਇਆ ਗਿਆ ਹੈ। ਇਹ ਗੀਤ ਦਰਸ਼ਾਕਾਂ ਨੂੰ ਇਮੋਸ਼ਨਲ ਕਰ ਦੇਵੇਗਾ।

https://www.instagram.com/p/BrLsF0mBCOx/

ਇਸ ਗੀਤ 'ਚ ਅਰਸ਼ ਬੈਨੀਪਾਲ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ। ਗੀਤ ਦੇ ਬੋਲ ਗੁਰੀ ਐੱਮਕੇ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਇੰਜੋ ਨੇ ਦਿੱਤਾ ਹੈ। ਅਰਸ਼ ਬੈਨੀਪਾਲ ਦੇ ਗਾਏ ਗੀਤ ਜਿਵੇਂ‘ਗੂਚੀ’ ,‘ ਨਾਰਾਜ਼ਗੀ’, ‘ਰੰਗ ਸਾਵਲਾ’, ‘ਬੈਕ ਇਨ ਗੇਮ’, ‘ਜ਼ਮੀਰ’ ਤੇ‘ਉਮੀਦ’ਵਰਗੇ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਦਿਲ ਜਿੱਤ ਚੁੱਕੇ ਹਨ। ਅਰਸ਼ ਬੈਨੀਪਾਲ ਦੇ ਇਸ ਗੀਤ ਨੂੰ ਵੀ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

https://www.youtube.com/watch?v=INCT9oFjyzE&feature=youtu.be&fbclid=IwAR1MW05DF27YT8IZhVxIt3IZD3MvbGIBcWPdSp-AmzCYIYV8d-bdeyl3DkU

Related Post