ਅੱਜ ਹੈ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਦਾ ਜਨਮ ਦਿਨ, ਪਤੀ ਆਯੁਸ਼ ਨੇ ਵੀ ਪੋਸਟ ਪਾ ਕੇ ਕੀਤਾ ਵਿਸ਼

By  Lajwinder kaur August 3rd 2020 05:52 PM

ਬਾਲੀਵੁੱਡ ਦੇ ਨਾਮੀ ਅਦਾਕਾਰ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ ਜੋ ਕਿ ਅੱਜ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੀ ਹੈ ।

 ਹੋਰ ਵੇਖੋ : ਸਲਮਾਨ ਖ਼ਾਨ ਦੇ ਨਾਲ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਇਸ ਅਦਾਕਾਰ ਦੀ ਹੋਈ ਮੌਤ, ਕੈਂਸਰ ਨੇ ਲਈ ਇੱਕ ਹੋਰ ਅਦਾਕਾਰ ਦੀ ਜਾਨ

ਅਰਪਿਤਾ ਖ਼ਾਨ ਸ਼ਰਮਾ ਦੇ ਲਾਈਫ ਪਾਟਨਰ ਆਯੁਸ਼ ਸ਼ਰਮਾ ਨੇ ਬਹੁਤ ਭਾਵੁਕ ਪੋਸਟ ਪਾ ਕੇ ਅਰਪਿਤਾ ਨੂੰ ਬਰਥਡੇਅ ਵਿਸ਼ ਕੀਤਾ ਹੈ । ਬਾਲੀਵੁੱਡ ਐਕਟ੍ਰੈੱਸ ਕੈਟਰੀਨਾ ਕੈਫ ਨੇ ਵੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਅਰਪਿਤਾ ਦੀ ਤਸਵੀਰ ਸ਼ੇਅਰ ਕਰਕੇ ਜਨਮ ਦਿਨ ਦੀ ਵਧਾਈ ਦਿੱਤੀ ਹੈ ।

ਦੱਸ ਦਈਏ ਪਿਛਲੇ ਸਾਲ ਸਲਮਾਨ ਖ਼ਾਨ ਦੇ ਜਨਮਦਿਨ ਵਾਲੇ ਦਿਨ ਹੀ ਭੈਣ ਅਰਪਿਤਾ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ । ਜਿਸ ਤੋਂ ਬਾਅਦ ਸਲਮਾਨ ਖ਼ਾਨ ਦੀ ਖੁਸ਼ੀ ਦੁਗਣੀ ਹੋ ਗਈ ਸੀ । ਹੁਣ ਅਰਪਿਤਾ ਖ਼ਾਨ ਸ਼ਰਮਾ ਤੇ ਆਯੁਸ਼ ਸ਼ਰਮਾ ਇੱਕ ਬੇਟੇ ਤੇ ਇੱਕ ਧੀ ਦੇ ਮਾਪੇ ਨੇ । ਆਯੁਸ਼ ਸ਼ਰਮਾ ਨੇ ਸਾਲ 2018 ‘ਚ ਫ਼ਿਲਮ ‘ਲਵ ਯਾਤਰੀ’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ । ਇਸ ਤੋਂ ਇਲਾਵਾ ਆਯੁਸ਼ ਸ਼ਰਮਾ ਕਈ ਨਾਮੀ ਗਾਇਕਾਂ ਦੇ ਵੀਡੀਓ 'ਚ ਵੀ ਅਦਾਕਾਰੀ ਕਰ ਚੁੱਕੇ ਨੇ ।

Related Post