ਅਭਿਸ਼ੇਕ ਬੱਚਨ ਨੇ ਪਤਨੀ ਐਸ਼ਵਰਿਆ ਰਾਏ ਬੱਚਨ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸ਼ੇਅਰ ਕੀਤੀ ਅਣਦੇਖੀ ਤਸਵੀਰ, ਫੈਨਜ਼ ਤੇ ਨਾਮੀ ਹਸਤੀਆਂ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ

By  Lajwinder kaur November 2nd 2020 11:54 AM

ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਲਾਈਫ ਪਾਰਟਨਰ ਦੇ ਲਈ ਰੋਮਾਂਟਿਕ ਪੋਸਟ ਪਾਉਂਦੇ ਹੋਏ ਬਰਥਡੇਅ ਵਿਸ਼ ਕੀਤਾ ਹੈ ।

abishek bachchan and ashwiraya rai bachchan ਹੋਰ ਪੜ੍ਹੋ : ਵਿਆਹ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਨੇ ਆਪਣੇ ਪਤੀ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ, ਮਿਲੀਅਨ ‘ਚ ਆਏ ਲਾਈਕਸ  bachchan shared his wife aishwarya rai bachchan image

ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਜੋ ਕਿ ਇੱਕ ਨਵੰਬਰ ਨੂੰ 47 ਸਾਲਾਂ ਦੀ ਹੋ ਗਈ ਹੈ । ਅਭਿਸ਼ੇਕ ਨੇ ਆਪਣੀ ਪਤਨੀ ਐਸ਼ਵਰਿਆ ਦੇ ਨਾਲ ਅਣਦੇਖੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਨਮਦਿਨ ਮੁਬਾਰਕ ਮੇਰੀ ਪਿਆਰੀ ਪਤਨੀ.. ਹਰ ਚੀਜ਼ ਲਈ ਤੁਹਾਡਾ ਧੰਨਵਾਦ ! ਉਹ ਸਭ ਜੋ ਤੁਸੀਂ ਸਾਡੇ ਲਈ ਕਰਦੇ ਹੋ ਅਤੇ ਸਾਡੇ ਲਈ ਮਤਲਬ ਸਾਡੇ ਲਈ. ਤੁਸੀਂ ਹਮੇਸ਼ਾਂ ਮੁਸਕਰਾਓ ਅਤੇ ਖੁਸ਼ ਰਹੋ. ਅਸੀਂ ਤੁਹਾਨੂੰ ਸਦਾ ਲਈ ਪਿਆਰ ਕਰਦੇ ਹਾਂ । ਆਈ ਲਵ ਯੂ’

ash celebrates her 47th birthday

ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । ਬਾਲੀਵੁੱਡ ਦੀਆਂ ਨਾਮੀ ਹਸਤੀਆਂ ਤੋਂ ਲੈ ਕੇ ਫੈਨਜ਼ ਕਮੈਂਟਸ ਕਰਕੇ ਐਸ਼ਵਰਿਆ ਰਾਏ ਬੱਚਨ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ।

bachchan instagram post

Related Post