ਵਾਸਤੂ ਸ਼ਾਸਤਰ ਮੁਤਾਬਕ ਦੀਵਾਲੀ ‘ਤੇ ਕਰੋ ਘਰ ਦੀ ਸਜਾਵਟ, ਹੋਵੇਗੀ ਹਰ ਪਾਸੇ ਖੁਸ਼ਹਾਲੀ

By  Shaminder November 2nd 2021 06:06 PM -- Updated: November 2nd 2021 06:07 PM

ਦੀਵਾਲੀ (Diwali) ਦੇ ਤਿਉਹਾਰ ਦੀਆਂ ਰੌਣਕਾਂ ਹਰ ਪਾਸੇ ਵੇਖਣ ਨੂੰ ਮਿਲ ਰਹੀਆਂ ਹਨ । ਦੀਵਾਲੀ ਦਾ ਇੰਤਜ਼ਾਰ ਪੂਰਾ ਸਾਲ ਹਰ ਕੋਈ ਕਰਦਾ ਹੈ ।ਇਸ ਦਿਨ ਲੋਕ ਆਪਣੇ ਘਰਾਂ, ਦੁਕਾਨਾਂ ਅਤੇ ਮਕਾਨਾਂ ਨੂੰ ਦੁਲਹਨ ਦੇ ਵਾਂਗ ਸਜਾਉਂਦੇ ਹਨ । ਪਰ ਅੱਜ ਕੱਲ੍ਹ ਦੇ ਦੌਰ ‘ਚ ਵਾਸਤੂ ਸ਼ਾਸਤਰ (Vastu Tips) ਦਾ ਖ਼ਾਸ ਮਹੱਤਵ ਹੈ ਅਤੇ ਲੋਕ ਆਪਣੇ ਘਰਾਂ ਨੂੰ ਵਾਸਤੂ ਸ਼ਾਸਤਰ ਦੇ ਮੁਤਾਬਕ ਸਜਾਉਂਦੇ ਹਨ । ਤੁਸੀਂ ਵੀ ਜੇ ਆਪਣੇ ਘਰ ਨੂੰ ਵਾਸਤੂ ਸ਼ਾਸਤਰ ਮੁਤਾਬਕ ਸਜਾਉਣਾ ਚਾਹੁੰਦੇ ਹੋ ਤਾਂ ਇਹ ਟਿਪਸ ਅਪਣਾ ਸਕਦੇ ਹੋ ।

diwali image From google

ਹੋਰ ਪੜ੍ਹੋ : ਜਾਣੋ ਦੀਵਾਲੀ ‘ਤੇ ਕਿੰਨੇ ਅਤੇ ਕਿਹੜੇ ਤੇਲ ਨਾਲ ਜਗਾਏ ਜਾਣ ਦੀਵੇ, ਮਿਲੇਗਾ ਸ਼ੁਭ ਲਾਭ

ਵਾਸਤੂ ਸ਼ਾਸਤਰ ਅਨੁਸਾਰ ਸਾਜ-ਸੱਜਾ ਕਰਨ ਨਾਲ ਨਾ ਸਿਰਫ਼ ਤੁਹਾਡਾ ਘਰ ਸੰਤੁਲਿਤ ਲੱਗੇਗਾ ਬਲਕਿ ਸੁੱਖ ਤੇ ਖੁਸ਼ਹਾਲੀ ਦਾ ਵੀ ਆਗਮਨ ਹੋਵੇਗਾ। ਦੀਵਾਲੀ ’ਤੇ ਘਰ ਦੀ ਸਜਾਵਟ ਕਰਦੇ ਸਮੇਂ ਮੇਨ ਗੇਟ ’ਤੇ ਭਗਵਾਨ ਗਣੇਸ਼ ਦਾ ਚਿੱਤਰ ਜਾਂ ਸੂਰਜ ਤੰਤਰ ਲਗਾਓ। ਅਜਿਹਾ ਕਰਨ ਨਾਲ ਘਰ ’ਚ ਆਉਣ ਵਾਲੀਆਂ ਸਾਰੀਆਂ ਮੁਸੀਬਤਾਂ ਦੂਰ ਹੋ ਜਾਣਗੀਆਂ।

Vastu Tips of Decoration

image From Googleਬੈੱਡਰੂਮ ਦੀ ਸਜਾਵਟ ਕਰਦੇ ਸਮੇਂ ਇਸਦਾ ਰੰਗ ਹਲਕਾ ਗੁਲਾਬੀ ਜਾਂ ਬੈਂਗਣੀ ਰੱਖਣਾ ਚਾਹੀਦਾ ਹੈ ਅਤੇ ਬੈੱਡਰੂਮ ’ਚ ਰਾਧਾ-ਕ੍ਰਿਸ਼ਨ ਦੀ ਤਸਵੀਰ ਲਗਾਉਣੀ ਚਾਹੀਦੀ ਹੈ। ਆਪਸੀ ਪ੍ਰੇਮ ਪਿਆਰ ਬਣਿਆ ਰਹਿੰਦਾ ਹੈ ਅਤੇ ਸਬੰਧ ਮਜ਼ਬੂਤ ਹੁੰਦੇ ਹਨ। ਦੀਵਾਲੀ ’ਤੇ ਮਾਂ ਲਕਸ਼ਮੀ ਦੀ ਕ੍ਰਿਪਾ ਪਾਉਣ ਲਈ ਲਕਸ਼ਮੀ ਜੀ ਦੀ ਤਸਵੀਰ ਘਰ ਦੀ ਉੱਤਰ ਦਿਸ਼ਾ ਦੀ ਦੀਵਾਰ ’ਤੇ ਲਗਾਓ। ਕਮਲ ’ਤੇ ਬੈਠੀ ਹੋਈ ਅਤੇ ਹੱਥ ’ਚ ਸੋਨੇ ਦੇ ਸਿੱਕੇ ਡਿੱਗਦੇ ਹੋਏ ਧਨ ਵਾਲੀ ਲਕਸ਼ਮੀ ਦੀ ਤਸਵੀਰ ਲਗਾਉਣਾ ਸਭ ਤੋਂ ਸ਼ੁੱਭ ਮੰਨਿਆ ਜਾਂਦਾ ਹੈ।

Related Post