ਅਦਾਕਾਰ ਅਤੇ ਫ਼ਿਲਮ ਮੇਕਰ ਕੇ. ਵਿਸ਼ਵਨਾਥ ਦਾ ਹੋਇਆ ਦਿਹਾਂਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

By  Shaminder February 3rd 2023 10:27 AM

ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਦੁੱਖਦਾਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਅਦਾਕਾਰ ਅਤੇ ਫ਼ਿਲਮਕਾਰ ਕੇ ਵਿਸ਼ਵਨਾਥ (k viswanath) ਦਾ ਦਿਹਾਂਤ  (Death)ਹੋ ਗਿਆ ਹੈ । ਉਹ ਬਾਨਵੇਂ ਸਾਲ ਦੇ ਸਨ ਅਤੇ ਉਹ ਹੈਦਰਾਬਾਦ ਦੇ ਇੱਕ ਹਸਪਤਾਲ ‘ਚ ਸਿਹਤ ਸਬੰਧੀ ਸਮੱਸਿਆਵਾਂ ਦੇ ਚੱਲਦੇ ਭਰਤੀ ਸਨ ।

k Vishwnath,, image Source : Google

ਹੋਰ ਪੜ੍ਹੋ : ਹਰਭਜਨ ਮਾਨ ਨੇ ਆਪਣੀ ਭੈਣ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਨਾਮ ਦਾ ਕਿੱਸਾ ਪ੍ਰਸ਼ੰਸਕਾਂ ਨੂੰ ਦੱਸਿਆ

ਪੰਜ ਵਾਰ ਜਿੱਤੇ ਸਨ ਨੈਸ਼ਨਲ ਫ਼ਿਲਮ ਅਵਾਰਡ

ਉਨ੍ਹਾਂ ਨੇ ਕਈ ਫ਼ਿਲਮਾਂ ਬਣਾਈਆਂ ਸਨ ਅਤੇ ਕਈਆਂ ‘ਚ ਅਦਾਕਾਰੀ ਵੀ ਕੀਤੀ ਸੀ । ਫ਼ਿਲਮਾਂ ‘ਚ ਪਾਏ ਯੋਗਦਾਨ ਦੇ ਲਈ ਉਨ੍ਹਾਂ ਨੂੰ ਕਈ ਪੁਰਸਕਾਰਾਂ ਦੇ ਨਾਲ ਨਵਾਜਿਆ ਗਿਆ ਸੀ । ਉਨ੍ਹਾਂ ਨੇ ਪੰਜ ਵਾਰ ਨੈਸ਼ਨਲ ਫ਼ਿਲਮ ਅਵਾਰਡ ਜਿੱਤਿਆ ਸੀ । ਜਦੋਂਕਿ ਨੰਦੀ ਅਵਾਰਡ ਅਤੇ ਫ਼ਿਲਮ ਫੇਅਰ ਅਵਾਰਡ ਦੇ ਨਾਲ ਵੀ ਸਨਮਾਨਿਤ ਹੋਏ ਸਨ ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਪਦਮ ਸ਼੍ਰੀ ਅਤੇ 1992 ‘ਚ ਦਾਦਾ ਸਾਹਿਬ ਫਾਲਕੇ ਅਵਾਰਡ ਵੀ ਮਿਲਿਆ ਸੀ ।

ਹੋਰ ਪੜ੍ਹੋ :  ਸਿਧਾਰਥ ਅਤੇ ਕਿਆਰਾ ਅਡਵਾਨੀ ਜਿੱਥੇ ਕਰਵਾਉਣ ਜਾ ਰਹੇ ਹਨ ਵਿਆਹ, ਉਸ ਦਾ ਇੱਕ ਦਿਨ ਦਾ ਕਿਰਾਇਆ ਜਾਣ ਕੇ ਹੋ ਜਾਓਗੇ ਹੈਰਾਨ

ਕਈ ਨਾਮੀ ਹਸਤੀਆਂ ਨੇ ਜਤਾਇਆ ਸੋਗ

ਕੇ ਵਿਸ਼ਵਨਾਥ ਦੇ ਦਿਹਾਂਤ ‘ਤੇ ਟਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸੋਗ ਜਤਾਇਆ ਹੈ ।ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਵ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ।

k Vishwnath image Source : Google

ਇਸ ਤੋਂ ਇਲਾਵਾ ਟਾਲੀਵੁੱਡ ਇੰਡਸਟਰੀ ਦੇ ਕਈ ਅਦਾਕਾਰਾਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਆਂਧਰਾ ਪ੍ਰਦੇਸ਼ ‘ਚ ਹੋਇਆ ਸੀ ਜਨਮ

ਉਨ੍ਹਾਂ ਦਾ ਜਨਮ ਫਰਵਰੀ 1930 ‘ਚ ਆਂਧਰਾ ਪ੍ਰਦੇਸ਼ ‘ਚ ਹੋਇਆ ਸੀ । ਉਹ ਨਾ ਸਿਰਫ ਤਮਿਲ, ਤੇਲਗੂ ਬਲਕਿ ਬਾਲੀਵੁੱਡ ਫ਼ਿਲਮਾਂ ਦਾ ਵੀ ਇੱਕ ਨਾਮੀ ਚਿਹਰਾ ਸਨ । ਉਨ੍ਹਾਂ ਦਾ ਕਰੀਅਰ ਸ਼ਾਨਦਾਰ ਲੰਮਾ ਅਤੇ ਕਾਮਯਾਬੀ ਭਰਪੂਰ ਰਿਹਾ ਹੈ ।

 

Related Post