ਪੰਜਾਬੀ ਇੰਡਸਟਰੀ ਦੇ 'ਸਿਕੰਦਰ' ਕਰਤਾਰ ਚੀਮਾ ਦੇ ਮਨ 'ਚ ਅੱਜ ਵੀ ਹੈ ਇਸ ਗੱਲ ਦਾ ਖੌਫ਼,ਵੀਡੀਓ 'ਚ ਕੀਤਾ ਖੁਲਾਸਾ

By  Shaminder February 5th 2020 01:37 PM

ਪੰਜਾਬੀ ਇੰਡਸਟਰੀ 'ਚ ਮਾਡਲ ਅਤੇ ਅਦਾਕਾਰ ਦੇ ਤੌਰ 'ਤੇ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਕਰਤਾਰ ਚੀਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਕਰਤਾਰ ਚੀਮਾ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ । ਉਹ ਇਸ ਵੀਡੀਓ 'ਚ ਦੱਸ ਰਹੇ ਨੇ ਕਿ ਉਨ੍ਹਾਂ ਨੇ ਇੱਕ ਫਲੈਟ ਖਰੀਦਿਆ ਸੀ ।

ਹੋਰ ਵੇਖੋ:ਕਰਤਾਰ ਚੀਮਾ ਨੇ ਫੈਨਜ਼ ਨੂੰ ਦਿੱਤਾ ਵੱਡਾ ਤੋਹਫਾ, ਸ਼ੇਅਰ ਕੀਤਾ ਨਵੀਂ ਫ਼ਿਲਮ ‘ਡਿਫਾਲਟਰ’ ਦਾ ਫਰਸਟ ਲੁੱਕ

https://www.instagram.com/p/B8JoNe7p-8W/

ਜਿਸ ਤੋਂ ਬਾਅਦ ਉਨ੍ਹਾਂ ਦੇ ਅੰਗੂਠੇ ਦਾ ਮਾਰਕ ਵੀ ਲਿਆ ਗਿਆ,ਪਰ ਜਦੋਂ ਉਨ੍ਹਾਂ ਨੇ ਅੰਗੂਠਾ ਲਗਾਇਆ ਤਾਂ ਉਨ੍ਹਾਂ ਨੂੰ ਇੰਝ ਲੱਗਿਆ ਕਿ ਪੈਸੇ ਦੇ ਕੇ ਵੀ ਇਹ ਫਲੈਟ ਉਨ੍ਹਾਂ ਦਾ ਨਹੀਂ ਹੋਇਆ ਕਿਉਂਕਿ ਇਸ ਲਈ ਉਨ੍ਹਾਂ ਨੂੰ ਅੰਗੂਠਾ ਲਗਾਉਣਾ ਪਿਆ ਅਤੇ ਤਹਿਸੀਲਦਾਰ ਦੇ ਦਫ਼ਤਰ 'ਚ  ਉਹ ਅੰਗੂਠੇ 'ਤੇ ਲੱਗੇ ਨਿਸ਼ਾਨ ਨੂੰ ਮਿਟਾਉਣ ਲੱਗ ਪਏ ।

https://www.instagram.com/p/B7vlU4wpDYw/

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ ਪਤਾ ਨਹੀਂ ਕਿੰਨੇ ਕੁ ਅੰਗੂਠੇ ਲਗਾ ਕੇ ਕਰਜ਼ਾ ਲਿਆ ਸੀ ਅਤੇ ਉਨ੍ਹਾਂ ਦੇ ਮਨ 'ਚ ਵੀ ਇਹੀ ਡਰ ਬੈਠਾ ਹੋਇਆ ਸੀ ਕਿ ਪੈਸੇ ਦੇ ਕੇ ਵੀ ਮੈਨੂੰ ਅੰਗੂਠਾ ਲਗਾਉਣਾ ਪਿਆ ।

https://www.instagram.com/p/B8EPDtOJsST/

ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਬਿਨਾਂ ਸੰਘਰਸ਼ ਕੀਤਿਆਂ ਆਏ ਕਲਾਕਾਰਾਂ ਬਾਰੇ ਬੋਲਦਿਆਂ ਹੋਇਆਂ ਕਿਹਾ ਕਿ ਅਜਿਹੇ ਕਲਾਕਾਰਾਂ ਦੇ ਪੈਰ ਨਹੀਂ ਹੁੰਦੇ ਅਤੇ ਉਹ ਨਾਂ ਛੋਟੇ ਇਨਸਾਨ ਨੂੰ ਸਮਝਦਾ ਹੈ ਅਤੇ ਨਾਂ ਹੀ ਵੱਡਿਆਂ ਦਾ ਸਤਿਕਾਰ ਕਰਦਾ ਹੈ ।

Related Post