ਅਦਾਕਾਰ ਕਰਮਜੀਤ ਅਨਮੋਲ ਨੇ ਆਪਣੀ ਧੀ ਦੇ ਜਨਮ ਦਿਨ 'ਤੇ ਸਾਂਝੀ ਕੀਤੀ ਤਸਵੀਰ,ਲਿਖਿਆ ਖ਼ਾਸ ਸੁਨੇਹਾ

By  Shaminder July 26th 2019 04:17 PM

ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੇ ਆਪਣੀ ਧੀ ਦੇ ਜਨਮ ਦਿਨ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਖ਼ਾਸ ਸੁਨੇਹਾ ਵੀ ਆਪਣੀ ਧੀ ਲਈ ਲਿਖਿਆ ਹੈ । ਉਨ੍ਹਾਂ ਲਿਖਿਆ ਕਿ "ਅੱਜ ਸਾਡੀ ਪਿਆਰੀ ਧੀ ਪਾਵੀ ਦਾ ਜਨਮ ਦਿਨ ਹੈ ਵਾਹਿਗੁਰੂ ਸਾਡੀ ਨੰਨ੍ਹੀ ਪਰੀ ਨੂੰ ਲੰਮੀ ਉਮਰ,ਤੰਦਰੁਸਤੀ ਤੇ ਤਰੱਕੀਆਂ ਬਖਸ਼ੇ,ਹੈਪੀ ਬਰਥਡੇ ਪੁੱਤਰ'।

ਹੋਰ ਵੇਖੋ  :ਕਰਮਜੀਤ ਅਨਮੋਲ ਨੇ ਕੁਝ ਇਸ ਤਰ੍ਹਾਂ ਮਨਾਈ ਆਪਣੀ ਮਾਂ ਦੀ ਬਰਸੀ, ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ

https://www.instagram.com/p/B0XiekjBGgT/

ਇਹ ਖ਼ਾਸ ਸੁਨੇਹਾ ਉਨ੍ਹਾਂ ਨੇ ਆਪਣੀ ਧੀ ਲਈ ਲਿਖਿਆ ਹੈ । ਕਰਮਜੀਤ ਅਨਮੋਲ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹੁਣ ਤੱਕ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਕਈ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਹੈ । ਉਨ੍ਹਾਂ ਨੇ ਫ਼ਿਲਮੀ ਕਰੀਅਰ ਬਨਾਉਣ ਲਈ ਲੰਬਾ ਅਰਸਾ ਸੰਘਰਸ਼ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਦੇ ਨਾਲ ਨਾਲ ਉਨ੍ਹਾਂ ਦੀ ਗਾਇਕੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

https://www.instagram.com/p/Bzu3TsiBEZM/

ਉਹ ਇੱਕ ਵਧੀਆ ਸ਼ਖ਼ਸੀਅਤ ਦੇ ਮਾਲਕ ਹਨ ਅਤੇ ਜ਼ਮੀਨ ਨਾਲ ਜੁੜੇ ਹੋਏ ਕਲਾਕਾਰ ਹਨ । ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ ਆਈ ਸੀ ਮਿੰਦੋ ਤਸੀਲਦਾਰਨੀ ਜਿਸ 'ਚ ਉਨ੍ਹਾਂ ਦੇ ਨਾਲ ਕਵਿਤਾ ਕੌਸ਼ਿਕ ਨਜ਼ਰ ਆਏ ਸਨ ।

https://www.instagram.com/p/BzNC1g7B7C1/

ਇਸ ਫ਼ਿਲਮ ਨੇ ਵੀ ਬਾਕਸ ਆਫ਼ਿਸ 'ਤੇ ਵਧੀਆ ਕਮਾਈ ਕੀਤੀ ਸੀ ਅਤੇ ਇਸ 'ਚ ਕਰਮਜੀਤ ਅਨਮੋਲ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।

Related Post