ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਦੇ ਪਿਤਾ ਦਾ ਹੋਇਆ ਦਿਹਾਂਤ

By  Aaseen Khan July 28th 2019 03:09 PM

ਪੰਜਾਬੀ ਫ਼ਿਲਮਾਂ ਦੇ ਲੇਖਕ ਤੇ ਬਾਕਮਾਲ ਅਦਾਕਾਰ ਨਰੇਸ਼ ਕਥੂਰੀਆ ਦੇ ਪਿਤਾ ਜੀ ਹੁਣ ਇਸ ਦੁਨੀਆਂ 'ਚ ਨਹੀਂ ਰਹੇ। ਨਰੇਸ਼ ਕਥੂਰੀਆ ਨੇ ਇਸ ਬਾਰੇ ਆਪਣੇ ਸ਼ੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਨਰੇਸ਼ ਕਥੂਰੀਆ ਨੇ ਇਹ ਖ਼ਬਰ ਸਾਂਝੀ ਕਰਦੇ ਹੋਏ ਲਿਖਿਆ "9 ਸਾਲ ਆਵਦੀ ਲੀਵਰ ਦੀ ਬਿਮਾਰੀ ਨਾਲ ਲੜਨ ਤੋਂ ਬਾਅਦ ਅੱਜ ਪਾਪਾ ਨਹੀਂ ਰਹੇ। ਜਿਹੜੇ ਯਾਰ ਮਿੱਤਰ ਉਹਨਾਂ ਦੀ ਅੰਤਿਮ ਯਾਤਰਾ 'ਚ ਸ਼ਾਮਿਲ ਹੋਣਾ ਚਾਹੁੰਦੇ ਹਨ ਕੱਲ੍ਹ ਸਵੇਰੇ 11 ਵਜੇ ਤੱਕ ਸਿੱਖ ਮੁਹੱਲਾ ਗਿਦੜਬਾਹਾ ਆ ਸਕਦੇ ਹਨ।"

ਹੋਰ ਵੇਖੋ : ਸ਼ੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰ ‘ਚ ਨਜ਼ਰ ਆ ਰਿਹਾ ਇਹ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਸੁਪਰਸਟਾਰ

ਇਹ ਪੋਸਟ ਨਰੇਸ਼ ਕਥੂਰੀਆ ਨੇ ਕੱਲ੍ਹ ਯਾਨੀ 27 ਜੁਲਾਈ ਨੂੰ ਸਾਂਝੀ ਕੀਤੀ ਹੈ। ਅੱਜ ਦੁਪਹਿਰ ਨੂੰ ਗਿਦੜਬਾਹਾ ਪਿੰਡ ਵਿਖੇ ਉਹਨਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਨਰੇਸ਼ ਕਥੂਰੀਆ ਕਈ ਸੁਪਰਹਿੱਟ ਪੰਜਾਬੀ ਫ਼ਿਲਮਾਂ ਦਾ ਲੇਖਣ ਕਰ ਚੁੱਕੇ ਹਨ ਜਿੰਨ੍ਹਾਂ 'ਚ ਵੇਖ ਬਰਾਤਾਂ ਚੱਲੀਆਂ, ਲੱਕੀ ਅਨ ਲੱਕੀ ਸਟੋਰੀ,ਚੱਕ ਦੇ ਫੱਟੇ, ਕੈਰੀ ਆਨ ਜੱਟਾ 2 ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਕੈਰੀ ਆਨ ਜੱਟਾ ਦੋ ਦੇ ਡਾਇਲਾਗਸ ਲਈ ਉਹਨਾਂ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019 'ਚ ਬੈਸਟ ਡਾਇਲਾਗ ਰਾਈਟਰ ਆਫ ਦ ਈਅਰ ਦਾ ਖ਼ਿਤਾਬ ਵੀ ਆਪਣੇ ਨਾਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਫ਼ਿਲਮਾਂ 'ਚ ਅਦਾਕਾਰੀ ਵੀ ਕਰ ਚੁੱਕੇ ਹਨ।

Related Post