ਐਕਟਰ ਦਰਸ਼ਨ ਔਲਖ ਨੇ ਆਪਣੀ ਨਵੀਂ ਥਾਰ ਨੂੰ ਸਜਾਇਆ ਕਿਸਾਨੀ ਝੰਡੇ ਦੇ ਨਾਲ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਐਕਟਰ ਦਾ ਇਹ ਅੰਦਾਜ਼

By  Lajwinder kaur February 19th 2021 01:56 PM

ਪੰਜਾਬੀ ਐਕਟਰ ਦਰਸ਼ਨ ਔਲਖ ਜੋ ਕੇ ਲਗਾਤਾਰ ਕਿਸਾਨ ਸੰਘਰਸ਼ ‘ਚ ਆਪਣਾ ਪੂਰਾ ਯੋਗਦਾਨ ਪਾ ਰਹੇ ਨੇ । ਉਹ ਦਿੱਲੀ ਕਿਸਾਨੀ ਅੰਦੋਲਨ ‘ਚ ਵੀ ਸ਼ਾਮਿਲ ਹੋ ਰਹੇ ਨੇ ਤੇ ਨਾਲ ਹੀ ਉਹ ਪੰਜਾਬ ‘ਚ ਹੋ ਰਹੇ ਕਿਸਾਨੀ ਪ੍ਰਦਰਸ਼ਨਾਂ ‘ਚ ਵੀ ਆਪਣੀ ਆਵਾਜ਼ ਬੁਲੰਦ ਕਰ ਰਹੇ । ਇਸ ਤੋਂ ਇਲਾਵਾ ਉਹ ਕਿਸਾਨੀ ਗੀਤਾਂ ਦੇ ਨਾਲ ਦੁਨੀਆ ਦੇ ਕੋਨੇ-ਕੋਨੇ ‘ਚ ਕਿਸਾਨੀ ਸੰਘਰਸ਼ ਨੂੰ ਪਹੁੰਚਾ ਰਹੇ ਨੇ।

darshan aulkh image from instagram

ਹੋਰ ਪੜ੍ਹੋ :ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਆਪਣੀ ਆਉਣ ਵਾਲੀ ਫ਼ਿਲਮ ‘ਹੌਸਲਾ ਰੱਖ’ ਦਾ ਦਿਲਚਸਪ ਪੋਸਟਰ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

darshan aulkh with yograj singh

ਸੋਸ਼ਲ ਮੀਡੀਆ ਉੱਤੇ ਵੀ ਉਹ ਕਿਸਾਨੀ ਪੋਸਟਾਂ ਪਾਉਂਦੇ ਰਹਿੰਦੇ ਨੇ । ਉਨ੍ਹਾਂ ਨੇ ਹਾਲ ਹੀ ਚ ਨਵੀਂ ਥਾਰ ਲਈ ਹੈ, ਜਿਸ ਨੂੰ ਉਨ੍ਹਾਂ ਨੇ ਕਿਸਾਨੀ ਰੰਗ ‘ਚ ਰੰਗਦੇ ਹੋਏ ਕਿਸਾਨੀ ਝੰਡਾ ਲਗਾਇਆ ਹੈ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਖ਼ਾਸ ਸੁਨੇਹਾ ਦਿੰਦੇ ਹੋਏ ਲਿਖਿਆ ਹੈ- ‘ਲੋਕਾਂ ਦੀ ਤਾਕਤ ਉਨ੍ਹਾਂ ਨਾਲੋਂ ਵੱਧ ਹੈ ਜਿਹੜੇ ਲੋਕ ਤਾਕਤ ‘ਚ ਬੈਠੇ ਨੇ’।

inside image of punjabi actor darshan aulkha

ਦੱਸ ਦਈਏ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਪਰ ਕੇਂਦਰ ਸਰਕਾਰ ਪੂਰੇ ਹੰਕਾਰ ‘ਚ ਹੈ ਤੇ ਕਿਸਾਨਾਂ ਦੀ ਮੰਗ ਨੂੰ ਪੂਰ ਨਹੀਂ ਕਰ ਰਹੀ ਹੈ। ਜਿਸ ਕਰਕੇ ਮੋਦੀ ਸਰਕਾਰ ਦੀ ਦੁਨੀਆ ਭਰ 'ਚ ਨਿਖੇਧੀ ਹੋ ਰਹੀ ਹੈ।

 

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

Related Post