ਅਦਾਕਾਰ ਧਰਮਿੰਦਰ ਨੇ ਸਾਂਝਾ ਕੀਤਾ ਫਾਰਮ ਹਾਊਸ ਦਾ ਵੀਡੀਓ,ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

By  Shaminder December 27th 2021 06:14 PM

ਅਦਾਕਾਰ ਧਰਮਿੰਦਰ (Dharmendra Deol) ਸੋਸ਼ਲ ਮੀਡੀਆ ‘ਤੇ ਅਕਸਰ ਸਰਗਰਮ ਰਹਿੰਦੇ ਹਨ । ਪਿਛਲੇ ਕਈ ਮਹੀਨਿਆਂ ਤੋਂ ਉਹ ਆਪਣੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਸਨ । ਜਿਸ ਤੋਂ ਬਾਅਦ ਉਹ ਮੁੜ ਤੋਂ ਆਪਣੇ ਫਾਰਮ ਹਾਊਸ (Farm House)  'ਤੇ ਆ ਗਏ ਹਨ ਅਤੇ ਆਪਣੀਆਂ ਵੀਡੀਓਜ਼ (Video) ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਧਰਮਿੰਦਰ ਆਪਣੇ ਖੇਤਾਂ ‘ਚ ਲੱਗੇ ਖੇਤ ਮਜ਼ਦੂਰਾਂ ਨੂੰ ਦਿਖਾ ਰਹੇ ਹਨ ।ਇਹ ਖੇਤ ਮਜ਼ਦੂਰ ਪਿਆਜ਼ ਲਗਾ ਰਹੇ ਹਨ ।

Dharmendra Farms image From instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਦੋਸਤ ਦੇ ਮੰਗਣੇ ‘ਚ ਖੂਬ ਕੀਤਾ ਡਾਂਸ, ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਖੁਸ਼ ਨਜ਼ਰ ਆਈ ਅਦਾਕਾਰਾ

ਧਰਮਿੰਦਰ ਆਪਣੀ ਗੱਡੀ ‘ਚ ਸਵਾਰ ਹੋ ਕੇ ਇਸ ਵੀਡੀਓ ਨੂੰ ਦਿਖਾ ਰਹੇ ਹਨ ।ਧਰਮਿੰਦਰ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ । ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਧਰਮਿੰਦਰ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਫਾਰਮ ਹਾਊਸ ਤੋਂ ਵੀਡੀਓ ਸਾਂਝੇ ਕਰਦੇ ਰਹਿੰਦੇ ਸਨ ।

Dharmendra Deol image From instagram

ਪੂਰੇ ਲਾਕਡਾਊਨ ਦੇ ਦੌਰਾਨ ਅਦਾਕਾਰ ਆਪਣੇ ਫਾਰਮ ਹਾਊਸ ਅਤੇ ਖੇਤਾਂ ‘ਚ ਹੀ ਨਜ਼ਰ ਆਇਆ । ਧਰਮਿੰਦਰ ਨੂੰ ਆਪਣੇ ਖੇਤਾਂ ਦੇ ਨਾਲ ਕਾਫੀ ਲਗਾਅ ਹੈ, ਆਪਣੇ ਖੇਤਾਂ ‘ਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਵੀ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਉਹ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ ।ਉਨ੍ਹਾਂ ਨੇ ਦੋ ਬੇਟੇ ਹਨ ਬੌਬੀ ਦਿਓਲ ਅਤੇ ਸੰਨੀ ਦਿਓਲ ਅਤੇ ਦੋ ਧੀਆਂ ਹਨ । ਜਦੋਂ ਕਿ ਦੂਜੀ ਪਤਨੀ ਹੇਮਾ ਮਾਲਿਨੀ ਤੋਂ ਦੋ ਧੀਆਂ ਈਸ਼ਾ ਅਤੇ ਅਹਾਨਾ ਦਿਓਲ ਹਨ, ਜਿਨ੍ਹਾਂ ਦੇ ਵਿਆਹ ਹੋ ਚੁੱਕੇ ਹਨ ।

 

View this post on Instagram

 

A post shared by Dharmendra Deol (@aapkadharam)

Related Post