ਗਿੱਪੀ ਗਰੇਵਾਲ ਨੇ ਤਸਵੀਰ ਸਾਂਝੀ ਕਰਕੇ ਪੁੱਛਿਆ ਪ੍ਰਸ਼ੰਸਕਾਂ ਤੋਂ ਸਵਾਲ ! ਕੀ ਤੁਸੀਂ ਜਾਣਦੇ ਹੋ ਇਸ ਦਾ ਜਵਾਬ

By  Shaminder September 11th 2019 11:20 AM

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਨ੍ਹਾਂ ਦੇ ਨਾਲ ਨਕਾਬਪੋਸ਼ ਕੁੜੀ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ਕਿ ਆਹ ਕੌਣ ਆ ਬੀਬੀ! ਕੋਈ ਆਈਡੀਆ । ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਕੁਝ ਦਿਨ ਪਹਿਲਾਂ ਵੀ ਇੱਕ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਤੋਂ ਤਸਵੀਰ ਬਾਰੇ ਪੁੱਛਿਆ ਸੀ ।

ਹੋਰ ਵੇਖੋ  :ਗਿੱਪੀ ਗਰੇਵਾਲ ਨੇ ਵੀ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਚੁੱਕਿਆ ਸ਼ਲਾਘਾ ਯੋਗ ਕਦਮ, ਖਾਲਸਾ ਏਡ ਨੂੰ ਦਿੱਤੀ ਮਦਦ ਰਾਸ਼ੀ

https://www.instagram.com/p/B2QDtBWgBpa/

ਉਹ ਆਪਣੀ ਫ਼ਿਲਮ ਡਾਕਾ 'ਚ ਰੁੱਝੇ ਹੋਏ ਹਨ । ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਜ਼ਰੀਨ ਖ਼ਾਨ ਨਜ਼ਰ ਆਉੇਣਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗਿੱਪੀ ਗਰੇਵਾਲ ਦੀ ਫ਼ਿਲਮ 'ਅਰਦਾਸ ਕਰਾਂ' ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਉਨ੍ਹਾਂ ਦੀ ਇਸ ਫ਼ਿਲਮ ਨੇ ਕਮਾਈ ਦੇ ਰਿਕਾਰਡ ਤੋੜ ਦਿੱਤੇ ਹਨ ।

https://www.instagram.com/p/B2NvMBpgCat/

ਹੁਣ ਵੇਖਣਾ ਇਹ ਹੋਵੇਗਾ ਕਿ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ 'ਡਾਕਾ' ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ ।

 

Related Post