ਗਿੱਪੀ ਗਰੇਵਾਲ ਨੇ ਵੀ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਚੁੱਕਿਆ ਸ਼ਲਾਘਾ ਯੋਗ ਕਦਮ, ਖਾਲਸਾ ਏਡ ਨੂੰ ਦਿੱਤੀ ਮਦਦ ਰਾਸ਼ੀ

Written by  Aaseen Khan   |  August 25th 2019 02:38 PM  |  Updated: August 25th 2019 06:37 PM

ਗਿੱਪੀ ਗਰੇਵਾਲ ਨੇ ਵੀ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਚੁੱਕਿਆ ਸ਼ਲਾਘਾ ਯੋਗ ਕਦਮ, ਖਾਲਸਾ ਏਡ ਨੂੰ ਦਿੱਤੀ ਮਦਦ ਰਾਸ਼ੀ

ਪੰਜਾਬ 'ਚ ਮੀਂਹ ਕਾਰਨ ਆਏ ਪਿਛਲੇ ਦਿਨੀਂ ਹੜ੍ਹਾਂ 'ਚ ਲੱਖਾਂ ਹੀ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਹੜ੍ਹ ਪ੍ਰਭਾਵਿਤ ਇਹਨਾਂ ਇਲਾਕਿਆਂ 'ਚ ਲੋਕਾਂ ਦੀ ਜ਼ਿੰਦਗੀ ਮੁੜ ਪਟੜੀ 'ਤੇ ਲਿਆਉਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ। ਸੰਸਥਾਵਾਂ ਹੀ ਨਹੀਂ ਹੁਣ ਕਈ ਵੱਡੇ ਨਾਮ ਵੀ ਲੋਕਾਂ ਦੀ ਮਦਦ ਲਈ ਮਾਲੀ ਮਦਦ ਲਈ ਅੱਗੇ ਆ ਰਹੇ ਹਨ। ਇਹਨਾਂ ਹਸਤੀਆਂ 'ਚ ਫ਼ਿਲਮੀ ਸਿਤਾਰਿਆਂ ਦਾ ਵੀ ਨਾਮ ਜੁੜਨ ਲੱਗਿਆ ਹੈ ਜਿੰਨ੍ਹਾਂ 'ਚ ਗਿੱਪੀ ਗਰੇਵਾਲ ਨੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ।

 

View this post on Instagram

 

ਬੇਸ਼ੱਕ ਕੁਦਰਤ ਦੇ ਕਹਿਰ ਅੱਗੇ ਸਾਡਾ ਜ਼ੋਰ ਤਾਂ ਨਹੀਂ ਚੱਲਦਾ ਪਰ ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਮੁਸੀਬਤ ਦੀ ਘੜੀ ‘ਚ ਆਖਿਰ ਕੁਦਰਤ ਦਾ ਬਣਾਇਆ ਬੰਦਾ ਹੀ ਬੰਦੇ ਦੇ ਕੰਮ ਆਂਉਦਾ ਹੈ। ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਮੋਢੇ ਨਾਲ ਮੋਢਾ ਜੋੜਕੇ ਡਟੇ ਹੋਏ ਸਮੂਹ ਲੋਕਾਂ ਤੇ ਸਮਾਜ ਸੇਵੀ ਸੰਸਥਾਂਵਾਂ ਨੂੰ ਮੈਂ ਸਿਜਦਾ ਕਰਦਾ ਹਾਂ, ਜੋ ਦਿਨ ਰਾਤ ਮਿਹਨਤ ਕਰਕੇ ਪੀੜ੍ਹਤ ਲੋਕਾਂ ਦੀ ਹਰ ਪੱਖ ਤੋਂ ਮਦਦ ਕਰ ਰਹੇ ਹਨ। ਇਹਨਾਂ ਸੰਸਥਾਂਵਾਂ ‘ਚੋਂ ਇੱਕ ਸੰਸਥਾ ਖਾਲਸਾ ਏਡ ਹੈ, ਜੋ ਦੁਨੀਆਂ ਦੇ ਕਿਸੇ ਵੀ ਕੋਨੇ ‘ਚ ਆਫਤ ਆਉਣ ‘ਤੇ ਤੁਰੰਤ ਪਹੁੰਚਦੀ ਹੈ ਤੇ ਬਿਨ੍ਹਾਂ ਕਿਸੇ ਜਾਤ-ਪਾਤ ਅਤੇ ਰੰਗ ਭੇਦਭਾਵ ਤੋਂ ਧਰਮ ਦੇ ਅਸਲ ਫਲਸਫੇ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦੇ ਸਿਧਾਂਤ ‘ਤੇ ਚੱਲ ਰਹੀ ਹੈ। ਬੀਤੀ ਰਾਤ ਮਨ ਨੂੰ ਬਹੁਤ ਸਕੂਨ ਮਿਲਿਆ ਜਦੋਂ ਹੜ੍ਹ ਪੀੜਤਾਂ ਲਈ ਇਸ ਸੰਸਥਾਂ ਵੱਲੋਂ ਕੀਤੇ ਜਾ ਰਹੇ ਨੇਕ ਕਾਰਜ ਵਿੱਚ ਮੈਨੂੰ ਤਿਨਕਾ ਭਰ ਸਹਿਯੋਗ ਪਾਉਣ ਦਾ ਮੌਕਾ ਮਿਲਿਆ। ਸੋ ਖੁਦ ਨੂੰ ਬੜਾ ਵਡਭਾਗਾ ਸਮਝਦਾ ਹਾਂ ਤੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾਂ ਪੀੜ੍ਹਤ ਪਰਿਵਾਰਾਂ ਨੂੰ ਛੇਤੀ ਮੁੜ ਵਸੇਬੇ ਵੱਲ ਲੈ ਕੇ ਆਵੇ। ਤੁਹਾਡਾ ਆਪਾਣਾ-ਗਿੱਪੀ ਗਰੇਵਾਲ

A post shared by Gippy Grewal (@gippygrewal) on

ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਵਲੋਂ ਹਾਲ ਹੀ 'ਚ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਕੰਮ ਤੋਂ ਪ੍ਰਭਾਵਿਤ ਹੁੰਦਿਆਂ ਉਨ੍ਹਾਂ ਨੂੰ ਕੁਝ ਰਾਸ਼ੀ ਮਦਦ ਲਈ ਪ੍ਰਦਾਨ ਕੀਤੀ ਗਈ ਹੈ। ਖਾਲਸਾ ਏਡ ਦੇ ਏਸ਼ੀਆ ਪੈਸਿਫਿਕ ਦੇ ਮੈਨੇਜਿੰਗ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਗਿੱਪੀ ਗਰੇਵਾਲ ਵੱਲੋਂ ਉਹਨਾਂ ਨਾਲ ਖੁਦ ਸੰਪਰਕ ਕੀਤਾ ਗਿਆ ਹੈ ਅਤੇ ਚੰਡੀਗੜ੍ਹ ਵਿਖੇ ਫ਼ਿਲਮ 'ਅਰਦਾਸ ਕਰਾਂ' ਸਕਸੈਸ ਪਾਰਟੀ 'ਚ ਬੁਲਾ ਕੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਰਾਸ਼ੀ ਦਿੱਤੀ ਹੈ।

Ardaas Karaan Ardaas Karaan

ਉੱਥੇ ਹੀ ਗਿੱਪੀ ਗਰੇਵਾਲ ਨੇ ਇਸ ਬਾਰੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਭਾਵੁਕ ਸੰਦੇਸ਼ ਸਾਂਝਾ ਕੀਤਾ ਗਿਆ ਹੈ। ਉਹਨਾਂ ਲਿਖਿਆ "ਬੇਸ਼ੱਕ ਕੁਦਰਤ ਦੇ ਕਹਿਰ ਅੱਗੇ ਸਾਡਾ ਜ਼ੋਰ ਤਾਂ ਨਹੀਂ ਚੱਲਦਾ ਪਰ ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਮੁਸੀਬਤ ਦੀ ਘੜੀ ‘ਚ ਆਖਿਰ ਕੁਦਰਤ ਦਾ ਬਣਾਇਆ ਬੰਦਾ ਹੀ ਬੰਦੇ ਦੇ ਕੰਮ ਆਂਉਦਾ ਹੈ। ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਮੋਢੇ ਨਾਲ ਮੋਢਾ ਜੋੜਕੇ ਡਟੇ ਹੋਏ ਸਮੂਹ ਲੋਕਾਂ ਤੇ ਸਮਾਜ ਸੇਵੀ ਸੰਸਥਾਂਵਾਂ ਨੂੰ ਮੈਂ ਸਿਜਦਾ ਕਰਦਾ ਹਾਂ, ਜੋ ਦਿਨ ਰਾਤ ਮਿਹਨਤ ਕਰਕੇ ਪੀੜ੍ਹਤ ਲੋਕਾਂ ਦੀ ਹਰ ਪੱਖ ਤੋਂ ਮਦਦ ਕਰ ਰਹੇ ਹਨ। ਇਹਨਾਂ ਸੰਸਥਾਂਵਾਂ ‘ਚੋਂ ਇੱਕ ਸੰਸਥਾ ਖਾਲਸਾ ਏਡ ਹੈ, ਜੋ ਦੁਨੀਆਂ ਦੇ ਕਿਸੇ ਵੀ ਕੋਨੇ ‘ਚ ਆਫਤ ਆਉਣ ‘ਤੇ ਤੁਰੰਤ ਪਹੁੰਚਦੀ ਹੈ ਤੇ ਬਿਨ੍ਹਾਂ ਕਿਸੇ ਜਾਤ-ਪਾਤ ਅਤੇ ਰੰਗ ਭੇਦਭਾਵ ਤੋਂ ਧਰਮ ਦੇ ਅਸਲ ਫਲਸਫੇ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦੇ ਸਿਧਾਂਤ ‘ਤੇ ਚੱਲ ਰਹੀ ਹੈ। ਬੀਤੀ ਰਾਤ ਮਨ ਨੂੰ ਬਹੁਤ ਸਕੂਨ ਮਿਲਿਆ ਜਦੋਂ ਹੜ੍ਹ ਪੀੜਤਾਂ ਲਈ ਇਸ ਸੰਸਥਾਂ ਵੱਲੋਂ ਕੀਤੇ ਜਾ ਰਹੇ ਨੇਕ ਕਾਰਜ ਵਿੱਚ ਮੈਨੂੰ ਤਿਨਕਾ ਭਰ ਸਹਿਯੋਗ ਪਾਉਣ ਦਾ ਮੌਕਾ ਮਿਲਿਆ। ਸੋ ਖੁਦ ਨੂੰ ਬੜਾ ਵਡਭਾਗਾ ਸਮਝਦਾ ਹਾਂ ਤੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾਂ ਪੀੜ੍ਹਤ ਪਰਿਵਾਰਾਂ ਨੂੰ ਛੇਤੀ ਮੁੜ ਵਸੇਬੇ ਵੱਲ ਲੈ ਕੇ ਆਵੇ। ਤੁਹਾਡਾ ਆਪਾਣਾ-ਗਿੱਪੀ ਗਰੇਵਾਲ।"

ਗਿੱਪੀ ਗਰੇਵਾਲ ਤੋਂ ਇਲਾਵਾ ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਖੁਦ ਜਾ ਕੇ ਲੋਕਾਂ ਦੇ ਹਾਲ ਦਾ ਜਾਇਜ਼ਾ ਲੈ ਰਹੇ ਹਨ ਅਤੇ ਮਦਦ ਵੀ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network