ਕਰਮਜੀਤ ਅਨਮੋਲ ਨੇ ਯੁੱਧਵੀਰ ਮਾਣਕ ਦੇ ਜਨਮ ਦਿਨ 'ਤੇ ਦਿੱਤੀ ਵਧਾਈ,ਤਸਵੀਰ ਸਾਂਝੀ ਕਰਕੇ ਵਧਾਇਆ ਹੌਂਸਲਾ  

By  Shaminder October 2nd 2019 04:16 PM

ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ 'ਤੇ ਯੁੱਧਵੀਰ ਮਾਣਕ ਦੀ ਇੱਕ ਤਸਵੀਰ ਸਾਂਝੀ ਕਰਕੇ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਯੁੱਧਵੀਰ ਮਾਣਕ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਲਿਖਿਆ ਕਿ "ਹੈਪੀ ਬਰਥਡੇ ਯੁੱਧਵੀਰ ਭਰਾ ਵਾਹਿਗੁਰੂ ਤੈਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖਸ਼ਣ"।

ਹੋਰ ਵੇਖੋ:ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਗੀਤ ਅੱਜ ਵੀ ਹੈ ਸੁਪਰਹਿੱਟ,ਵੇਖੋ ਬੋਹੀਮੀਆ,ਅਮਰ ਨੂਰੀ ‘ਤੇ ਹੋਰ ਕਲਾਕਾਰਾਂ ਨੇ ਕਿਵੇਂ ਪਾਇਆ ਇਸ ਗੀਤ ‘ਤੇ ਭੰਗੜਾ,ਵੇਖੋ ਵੀਡੀਓ

https://www.instagram.com/p/B3HAPxtBgkL/

ਯੁੱਧਵੀਰ ਮਾਣਕ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦਾ ਫਰਜ਼ੰਦ ਹੈ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਪਰ ਪਿਛਲੇ ਲੰਮੇ ਅਰਸੇ ਤੋਂ ਯੁੱਧਵੀਰ ਮਾਣਕ ਬਿਮਾਰ ਚੱਲ ਰਹੇ ਹਨ ਅਤੇ ਵਿਦੇਸ਼ 'ਚ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ । ਜੈਜ਼ੀ ਬੀ ਉਨ੍ਹਾਂ ਦੇ ਇਲਾਜ 'ਚ ਆਰਥਿਕ ਤੌਰ 'ਤੇ ਪੂਰੀ ਮਦਦ ਦੇ ਰਹੇ ਹਨ ।

https://www.instagram.com/p/BoborHNgg5Y/

ਹੌਲੀ ਹੌਲੀ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਇਆ ਹੈ ਅਤੇ ਹੁਣ ਉਹ ਪਹਿਲਾਂ ਨਾਲੋਂ ਤੰਦਰੁਸਤ ਹਨ । ਪਿੱਛੇ ਜਿਹੇ ਮਨਮੋਹਨ ਵਾਰਿਸ ਨੇ ਉਨ੍ਹਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ 'ਚ ਉਹ ਕਾਫੀ ਖੁਸ਼ ਦਿਖਾਈ ਦੇ ਰਹੇ ਸਨ ।

https://www.instagram.com/p/BePZUjfhP6_/

ਅਸੀਂ ਵੀ ਉਨ੍ਹਾਂ ਦੇ ਜਨਮਦਿਨ 'ਤੇ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਯੁੱਧਵੀਰ ਜਲਦ ਹੀ ਤੰਦਰੁਸਤ ਹੋ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰਨਗੇ ।

Related Post