ਅਦਾਕਾਰ ਕਰਣਵੀਰ ਬੋਹਰਾ ਨੇ ਪਤਨੀ ਦੇ ਨਾਲ ਅਭੈ ਦਿਓਲ ਦਾ ਕੀਤਾ ਪਿੱਛਾ, ਵੀਡੀਓ ਹੋ ਰਿਹਾ ਵਾਇਰਲ

By  Shaminder July 14th 2021 11:10 AM

ਅਦਾਕਾਰ ਕਰਣਵੀਰ ਬੋਹਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕਰਣਵੀਰ ਬੋਹਰਾ ਅਭੈ ਦਿਓਲ ਦੀ ਗੱਡੀ ਦਾ ਪਿੱਛਾ ਕਰਦੇ ਹੋਏ ਵਿਖਾਈ ਦੇ ਰਹੇ ਹਨ । ਕਰਣਵੀਰ ਨੇ ਤਕਰੀਬਨ ਦਸ ਮਿੰਟ ਤੱਕ ਅਭੈ ਦੀ ਕਾਰ ਦਾ ਪਿੱਛਾ ਕੀਤਾ । ਇਸ ਵੀਡੀਓ ਨੂੰ ਕਰਣਵੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।

karanvir Image From instagram

ਹੋਰ ਪੜ੍ਹੋ : ਹਰਜੀਤ ਹਰਮਨ ਨੂੰ ਜਨਮ ਦਿਨ ‘ਤੇ ਮਿਲਿਆ ਸਰਪ੍ਰਾਈਜ਼, ਵੀਡੀਓ ਸਾਂਝਾ ਕਰਕੇ ਕੀਤਾ ਧੰਨਵਾਦ 

karanvir Image From instagram

ਤਕਰੀਬਨ 10 ਮਿੰਟ ਤੱਕ ਅਭੈ ਦੀ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਆਖਿਰ ਇੱਕ ਪੁਆਇੰਟ ‘ਤੇ ਕਰਣਵੀਰ ‘ਤੇ ਉਨ੍ਹਾਂ ਦੀ ਪਤਨੀ ਨੇ ਅਭੈ ਨੂੰ ਫੜ ਲਿਆ ਅਤੇ ਅਭੈ ਨੂੰ ਮਿਲਣ ਤੋਂ ਬਾਅਦ ਦੋਵਾਂ ਨੇ ਅਭੈ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ । ਦੋਵਾਂ ਨੇ ਅਭੈ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ ਅਤੇ ਦੋਵੇਂ ਕਾਫੀ ਖੁਸ਼ ਨਜ਼ਰ ਆਏ ।

Karanvir Bohra With Wife 88888888 Image From instagram

ਕਰਣਵੀਰ ਬੋਹਰਾ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਫੜੇ ਗਏ ਅਭੈ ਦਿਓਲ ਹਾ..ਹਾ…ਹਾ । ਇਹ ਬਹੁਤ ਮਜ਼ੇਦਾਰ ਸੀ, 10 ਮਿੰਟ ਤੱਕ ਅਸੀਂ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫੜ ਲਿਆ, ਲਾਈਫ ਦੀ ਸਿੰਪਲ ਖੁਸ਼ੀ….ਤੁਹਾਨੂੰ ਵੇਖ ਕੇ ਵਧੀਆ ਲੱਗਿਆ ਭਾਈ’।

 

View this post on Instagram

 

A post shared by Karenvir Bohra (@karanvirbohra)

ਕਰਣਵੀਰ ਵੋਹਰਾ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ।

 

Related Post