ਛੋਟੇ ਪਰਦੇ ਦੇ ਪ੍ਰਸਿੱਧ ਅਦਾਕਾਰ ਮੋਹਿਤ ਮਲਿਕ ਅਤੇ ਅਦਾਕਾਰਾ ਅਦਿਤੀ ਮਲਿਕ ਦੇ ਘਰ ਜਲਦ ਹੀ ਬੱਚਾ ਜਨਮ ਲੈਣ ਵਾਲਾ ਹੈ । ਅਦਾਕਾਰ ਦੀ ਪਤਨੀ ਨੇ ਖੁਦ ਇਹ ਜਾਣਕਾਰੀ ਫੈਨਸ ਦੇ ਨਾਲ ਸਾਂਝੀ ਕੀਤੀ ਹੈ । ਮੋਹਿਤ ਅਤੇ ਅਦਿਤੀ ਦੇ ਘਰ ਇਹ ਬੱਚਾ 2021 ‘ਚ ਜਨਮ ਲਵੇਗਾ।ਇੱਕ ਇੰਟਰਵਿਊ ਦੌਰਾਨ ਅਦਾਕਾਰ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਅਦਿਤੀ ਨੇ ਇਹ ਖ਼ਬਰ ਦਿੱਤੀ ਤਾਂ ਮੈਂ ਸ਼ੂਟ ‘ਤੇ ਸੀ ।

ਅਦਿਤੀ ਨੇ ਖੁਸ਼ਖਬਰੀ ਲਈ ਮੈਨੂੰ ਫੋਨ ਕੀਤਾ । ਉਸ ਸਮੇਂ ਮੈਂ ਇੱਕ ਮਿੰਟ ਲਈ ਤਾਂ ਘਬਰਾ ਗਿਆ ਸੀ । ਕਿਉਂਕਿ ਅਦਿਤੀ ਨੇ ਕਿਹਾ ਸੀ ਕਿ ਉਸ ਦੇ ਸਾਰੇ ਟੈਸਟ ਪਾਜ਼ੀਟਿਵ ਆਏ ਹਨ । ਉਸ ਸਮੇਂ ਮੈਨੂੰ ਲੱਗਿਆ ਕਿ ਉਹ ਕੋਵਿਡ ਟੈਸਟ ਦੀ ਗੱਲ ਕਰ ਰਹੀ ਹੈ ।
ਹੋਰ ਪੜ੍ਹੋ : ਕੀ ਵਿਆਹ ਕਰਵਾਉਣ ਜਾ ਰਹੀ ਹੈ ਛੋਟੇ ਪਰਦੇ ਦੀ ਕਵੀਨ ਏਕਤਾ ਕਪੂਰ !

ਪਰ ਅਦਿਤੀ ਨੇ ਫਿਰ ਹੱਸ ਕੇ ਦੱਸਿਆ ਕਿ ਉਹ ਪ੍ਰੈਗਨੇਂਟ ਹੈ ਅਤੇ ਦੋਨੋਂ ਜਲਦ ਮਾਤਾ ਪਿਤਾ ਬਣਨ ਜਾ ਰਹੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ ।

ਮੋਹਿਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਸੀਰੀਅਲ ‘ਚ ਪਿਤਾ ਦਾ ਰੋਲ ਨਿਭਾਇਆ ਹੈ ਤੇ ਹੁਣ ਅਸਲ ਜ਼ਿੰਦਗੀ ‘ਚ ਪਿਤਾ ਬਣਨ ਦਾ ਸੁਖਦ ਅਹਿਸਾਸ ਉਨ੍ਹਾਂ ਲਈ ਬਹੁਤ ਖੁਸ਼ੀ ਵਾਲਾ ਹੈ ।
View this post on Instagram