ਐਕਟਰ ਮੋਹਿਤ ਮਲਿਕ ਜਲਦ ਬਣਨ ਜਾ ਰਿਹਾ ਪਿਤਾ

written by Shaminder | December 22, 2020

ਛੋਟੇ ਪਰਦੇ ਦੇ ਪ੍ਰਸਿੱਧ ਅਦਾਕਾਰ ਮੋਹਿਤ ਮਲਿਕ ਅਤੇ ਅਦਾਕਾਰਾ ਅਦਿਤੀ ਮਲਿਕ ਦੇ ਘਰ ਜਲਦ ਹੀ ਬੱਚਾ ਜਨਮ ਲੈਣ ਵਾਲਾ ਹੈ । ਅਦਾਕਾਰ ਦੀ ਪਤਨੀ ਨੇ ਖੁਦ ਇਹ ਜਾਣਕਾਰੀ ਫੈਨਸ ਦੇ ਨਾਲ ਸਾਂਝੀ ਕੀਤੀ ਹੈ । ਮੋਹਿਤ ਅਤੇ ਅਦਿਤੀ ਦੇ ਘਰ ਇਹ ਬੱਚਾ 2021 ‘ਚ ਜਨਮ ਲਵੇਗਾ।ਇੱਕ ਇੰਟਰਵਿਊ ਦੌਰਾਨ ਅਦਾਕਾਰ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਅਦਿਤੀ ਨੇ ਇਹ ਖ਼ਬਰ ਦਿੱਤੀ ਤਾਂ ਮੈਂ ਸ਼ੂਟ ‘ਤੇ ਸੀ । mohit malik ਅਦਿਤੀ ਨੇ ਖੁਸ਼ਖਬਰੀ ਲਈ ਮੈਨੂੰ ਫੋਨ ਕੀਤਾ । ਉਸ ਸਮੇਂ ਮੈਂ ਇੱਕ ਮਿੰਟ ਲਈ ਤਾਂ ਘਬਰਾ ਗਿਆ ਸੀ । ਕਿਉਂਕਿ ਅਦਿਤੀ ਨੇ ਕਿਹਾ ਸੀ ਕਿ ਉਸ ਦੇ ਸਾਰੇ ਟੈਸਟ ਪਾਜ਼ੀਟਿਵ ਆਏ ਹਨ । ਉਸ ਸਮੇਂ ਮੈਨੂੰ ਲੱਗਿਆ ਕਿ ਉਹ ਕੋਵਿਡ ਟੈਸਟ ਦੀ ਗੱਲ ਕਰ ਰਹੀ ਹੈ । ਹੋਰ ਪੜ੍ਹੋ : ਕੀ ਵਿਆਹ ਕਰਵਾਉਣ ਜਾ ਰਹੀ ਹੈ ਛੋਟੇ ਪਰਦੇ ਦੀ ਕਵੀਨ ਏਕਤਾ ਕਪੂਰ !
mohit malik ਪਰ ਅਦਿਤੀ ਨੇ ਫਿਰ ਹੱਸ ਕੇ ਦੱਸਿਆ ਕਿ ਉਹ ਪ੍ਰੈਗਨੇਂਟ ਹੈ ਅਤੇ ਦੋਨੋਂ ਜਲਦ ਮਾਤਾ ਪਿਤਾ ਬਣਨ ਜਾ ਰਹੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ । mohit malik ਮੋਹਿਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਸੀਰੀਅਲ ‘ਚ ਪਿਤਾ ਦਾ ਰੋਲ ਨਿਭਾਇਆ ਹੈ ਤੇ ਹੁਣ ਅਸਲ ਜ਼ਿੰਦਗੀ ‘ਚ ਪਿਤਾ ਬਣਨ ਦਾ ਸੁਖਦ ਅਹਿਸਾਸ ਉਨ੍ਹਾਂ ਲਈ ਬਹੁਤ ਖੁਸ਼ੀ ਵਾਲਾ ਹੈ ।

 
View this post on Instagram
 

A post shared by Aditi Shirwaikar Malik (@additemalik)

0 Comments
0

You may also like