ਪ੍ਰਿੰਸ ਨਰੂਲਾ ਨਜ਼ਰ ਆਏ ਸਰਦਾਰੀ ਲੁੱਕ ‘ਚ, ਕੁਝ ਹੀ ਮਿੰਟਾਂ ‘ਚ ਆਏ ਵੱਡੀ ਗਿਣਤੀ 'ਚ ਲਾਈਕਸ

By  Lajwinder kaur February 28th 2020 01:17 PM

‘ਕਿੰਗ ਆਫ਼ ਰਿਆਲਟੀ ਸ਼ੋਅਜ਼’ ਕਹੇ ਜਾਂਦੇ ਪ੍ਰਿੰਸ ਨਰੂਲਾ ਦੀ ਨਵੀਂ ਲੁੱਕ ਸ਼ੋਸ਼ਲ ਮੀਡੀਆ ਉੱਤੇ ਚਰਚਾ ‘ਚ ਬਣੀ ਹੋਈ ਹੈ । ਜੀ ਹਾਂ ਉਨ੍ਹਾਂ ਦਾ ਨਵਾਂ ਲੁੱਕ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਫੋਟੋ ਸ਼ੇਅਰ ਕੀਤੀ ਹੈ । ਪੋਸਟ ਪਾਉਂਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਕੁਝ ਨਵਾਂ ਕੁਝ ਅਲੱਗ ਆ ਰਿਹਾ ਹੈ ਬਹੁਤ ਜਲਦੀ..’

View this post on Instagram

 

Kuch nava kuch alag aa reha hai bht jald with @whitehillmusic @gunbir_whitehill #waheguru ❤️

A post shared by Prince Yuvika Narula (@princenarula) on Feb 27, 2020 at 10:06pm PST

ਹੋਰ ਵੇਖੋ:ਧਰਮਿੰਦਰ, ਦੀਪ ਸਿੱਧੂ ਤੇ ਸਿੰਗਾ ਦੇ ਬਾਕਮਾਲ ਡਾਇਲਾਗਸ ਦੇ ਨਾਲ ਭਰਿਆ ‘ਜੋਰਾ ਦੂਜਾ ਅਧਿਆਇ’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਇਨ੍ਹਾਂ ਫੋਟੋਆਂ ‘ਚ ਉਹ ਸਰਦਾਰੀ ਲੁੱਕ ‘ਚ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਰੈੱਡ ਰੰਗ ਦੀ ਚੈਕ ਵਾਲੀ ਕਮੀਜ਼ ਦੇ ਨਾਲ ਡਾਰਕ ਗ੍ਰੇਅ ਰੰਗ ਦੀ ਪੱਗ ਬੰਨੀ ਹੋਈ ਹੈ ਤੇ ਬਹੁਤ ਹੀ ਸੋਹਣੇ ਨਜ਼ਰ ਆ ਰਹੇ ਨੇ ।

 

View this post on Instagram

 

@yuvikachaudhary ❤️ @kulwinderbilla

A post shared by Prince Yuvika Narula (@princenarula) on Feb 18, 2020 at 7:50am PST

ਚੰਡੀਗੜ੍ਹ ਦੇ ਇਸ ਗੱਭਰੂ ਨੇ ਟੀਵੀ ਦੇ ਰਿਆਲਟੀ ਸ਼ੋਅ ਮਿਸਟਰ ਪੰਜਾਬ 'ਚ ਭਾਗ ਲਿਆ ਸੀ, ਜਿੱਥੇ ਉਹ ਦੂਜੇ ਰਨਰ ਅੱਪ ਰਹੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਰਿਆਲਟੀ ਸ਼ੋਅਜ਼ 'ਚ ਭਾਗ ਲਏ ਤੇ ਖਿਤਾਬ ਆਪਣੇ ਨਾਂਅ ਕੀਤੇ ਤੇ ਮਨੋਰੰਜਨ ਜਗਤ ‘ਚ ਆਪਣੀ ਵੱਖਰੀ ਪਹਿਚਾਣ ‘ਚ ਕਾਮਯਾਬ ਰਹੇ ਨੇ । ਪ੍ਰਿੰਸ ਨਰੂਲਾ ਨੇ ਆਪਣੇ ਦ੍ਰਿੜ ਇਰਾਦੇ ਸਦਕਾ ਅੱਜ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਹੈ । ਉਹ ਟੀਵੀ ਜਗਤ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ‘ਚ ਵੀ ਕਾਫੀ ਸਰਗਰਮ ਨੇ ।

ਉਨ੍ਹਾਂ ਨੇ ਸਾਲ 2018 'ਚ ਅਦਾਕਾਰਾ ਯੁਵਿਕਾ ਚੌਧਰੀ ਦੇ ਨਾਲ ਵਿਆਹ ਕਰਵਾ ਲਿਆ ਸੀ । ਦੋਵੇਂ ਖੁਸ਼ੀ ਦੇ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਬਸਰ ਕਰ ਰਹੇ ਨੇ । ਇਸ ਮਹੀਨੇ ਪ੍ਰਿੰਸ ਨਰੂਲਾ ਨੇ ਆਪਣੀ ਲਾਈਫ ਪਾਟਨਰ ਯੁਵਿਕਾ ਚੌਧਰੀ ਨੂੰ ਰੇਂਜ ਰੋਵਰ ਗੱਡੀ ਗਿਫਟ ਕੀਤੀ ਸੀ । ਜੇ ਗੱਲ ਕਰੀਏ ਯੁਵਿਕਾ ਦੀ ਤਾਂ ਉਹ ਬਹੁਤ ਜਲਦ ਪੰਜਾਬੀ ਸਿੰਗਰ ਨਿੰਜਾ ਦੇ ਗੀਤ ‘ਚ ਨਜ਼ਰ ਆਉਣਗੇ ।

 

Related Post