ਸੈਫ਼ ਅਲੀ ਖ਼ਾਨ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕੀਤੇ ਅਹਿਮ ਖੁਲਾਸੇ,ਕਿਹਾ ਵਿਰਾਸਤ 'ਚ ਨਹੀਂ ਮਿਲਿਆ ਕੁਝ ਵੀ,ਆਪਣੀ ਕਮਾਈ ਨਾਲ ਬਣਾਇਆ ਸਭ ਕੁਝ

By  Shaminder November 9th 2019 12:42 PM -- Updated: November 9th 2019 12:44 PM

ਸੈਫ਼ ਅਲੀ ਖ਼ਾਨ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਇੰਟਰਵਿਊ ਮੁਤਾਬਕ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਵਿਰਾਸਤ 'ਚ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ ਅਤੇ ਪਿਤਾ ਦੇ ਦਿਹਾਂਤ ਤੋਂ ਬਾਅਦ ਪਟੌਦੀ ਪੈਲੇਸ ਵੀ ਕਿਰਾਏ 'ਤੇ ਚਲਿਆ ਗਿਆ ਅਤੇ ਉਸ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ।

ਹੋਰ ਵੇਖੋ:ਸੈਫ਼ ਅਲੀ ਖ਼ਾਨ ਨੇ ਇੰਝ ਪਹੁੰਚਾਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ,ਮਨਜਿੰਦਰ ਸਿੰਘ ਸਿਰਸਾ ਨੇ ਜਤਾਇਆ ਇਤਰਾਜ਼

saif with amrita saif with amrita

ਲਗਾਤਾਰ ਕਮਾਈ ਕਰ ਕੇ ਮੈਂ ਆਪਣੇ ਪੈਲੇਸ ਨੂੰ ਛੁਡਵਾਇਆ ਅਤੇ ਜੋ ਘਰ ਮੈਨੂੰ ਵਿਰਾਸਤ 'ਚ ਮਿਲਣਾ ਚਾਹੀਦਾ ਸੀ ਉਸ ਨੂੰ ਮੈਂ ਆਪਣੀ ਕਮਾਈ ਨਾਲ ਪ੍ਰਾਪਤ ਕੀਤਾ ।ਸੈਫ਼ ਆਪਣੇ ਬੀਤੇ ਸਮੇਂ ਬਾਰੇ ਦੱਸਦੇ ਹਨ ਕਿ "ਮੇਰਾ ਜਨਮ ਅਤੇ ਪਾਲਣ ਪੋਸ਼ਣ ਮੁੰਬਈ 'ਚ ਹੋਇਆ।

saif and kareena saif and kareena

ਮੇਰੇ ਮਾਤਾ ਪਿਤਾ ਕਾਰਮਾਈਕਲ ਰੋਡ ਸਥਿਤ ਫਲੈਟ 'ਚ ਰਹਿੰਦੇ ਸਨ ।ਉਹ ਇੱਕ ਅਜਿਹੀ ਦੁਨੀਆ ਸੀ ਜੋ ਫ਼ਿਲਮਾਂ ਤੋਂ ਜ਼ਿਆਦਾ ਮੇਰੇ ਪਿਤਾ ਤੋਂ ਪ੍ਰਭਾਵਿਤ ਸੀ ਉਨ੍ਹਾਂ ਨੇ ਉਦੋਂ ਆਪਣਾ ਕ੍ਰਿਕੇਟ ਕਰੀਅਰ ਹੀ ਪੂਰਾ ਕੀਤਾ ਸੀ ।

Related Post