ਸਲਮਾਨ ਖ਼ਾਨ ਨੇ ਰੋਟੀਆਂ ਖਾਣ ਵਿੱਚ ਬਣਾਇਆ ਸੀ ਰਿਕਾਰਡ,ਮੈਂਨੇ ਪਿਆਰ ਕੀਆ ਦੇ ਸੈੱਟ 'ਤੇ ਖਾ ਜਾਂਦੇ ਸਨ 30-30 ਰੋਟੀਆਂ
Shaminder
July 9th 2019 11:23 AM
ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਉਹ ਮੈਂਨੇ ਪਿਆਰ ਕੀਆ ਦੇ ਸੈੱਟ 'ਤੇ 30-30 ਰੋਟੀਆਂ ਖਾ ਜਾਂਦੇ ਸਨ । ਇੱਕ ਇੰਟਰਵਿਊ ਮੁਤਾਬਿਕ ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਨੂੰ ਆਪਣਾ ਵਜ਼ਨ ਵਧਾਉਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਸੀ ,ਕਿਉਂਕਿ ਉਹ ਬਹੁਤ ਪਤਲੇ ਸਨ । ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਸ਼ੁਰੂਆਤੀ ਦੌਰ 'ਚ ਉਹ ਕਾਫੀ ਪਤਲੇ ਸਨ ਅਤੇ ਜੋ ਵੀ ਮਿਲਦਾ ਸੀ ਖਾ ਲੈਂਦੇ ਸਨ ।