ਅਦਾਕਾਰ ਸੋਨੂੰ ਸੂਦ ਦੀ ਭੈਣ ਵੀ ਕਰ ਰਹੀ ਹੈ ਲੋੜਵੰਦ ਲੋਕਾਂ ਦੀ ਮਦਦ

By  Rupinder Kaler June 18th 2021 02:48 PM

ਅਦਾਕਾਰ ਸੋਨੂੰ ਸੂਦ ਵਾਂਗ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸੱਚਰ ਲੋੜਵੰਦ ਲੋਕਾਂ ਦੀ ਮਦਦ ਕਰ ਰਹੀ ਹੈ । ਮਾਲਵਿਕਾ ਨੇ ਬੀਤੇ ਦਿਨ ਮੋਗਾ ਵਿੱਚ ਵਿੱਚ ਰਾਸ਼ਨ ਵੰਡ ਸਮਾਰੋਹ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੀ ਸੰਸਥਾ ਸੂਦ ਚੈਰਿਟੀ ਫਾਉਂਡੇਸ਼ਨ ਨੇ 500 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਟੀਚਾ ਰੱਖਿਆ ਹੈ।

sonu-sood Pic Courtesy: Instagram

ਹੋਰ ਪੜ੍ਹੋ :

ਗਾਇਕ ਭੁਪਿੰਦਰ ਗਿੱਲ ਰੁੱਝੇ ਘਰ ਦੇ ਕੰਮਾਂ ‘ਚ, ਵੀਡੀਓ ਕੀਤਾ ਸਾਂਝਾ

Pic Courtesy: Instagram

ਇਸ ਰਾਸ਼ਨ ਕਿੱਟ ਨਾਲ ਪੂਰੇ ਪੰਜਾਬ ਵਿੱਚ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾਵੇਗਾ। ਮੀਡੀਆ ਨਾਲ ਗੱਲ ਕਰਦਿਆਂ ਮਾਲਵਿਕਾ ਸੂਦ ਸੱਚਰ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਟੀਮ ਜ਼ਰੂਰਤਮੰਦ ਪਰਿਵਾਰਾਂ ਦੀ ਪਛਾਣ ਕਰੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਹ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਜਾਵੇਗਾ।

Pic Courtesy: Instagram

ਉਨ੍ਹਾਂ ਨੇ ਕਿਹਾ, ਮੇਰੇ ਭਰਾ ਦੀ ਤਰ੍ਹਾਂ, ਮੈਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਜਾਰੀ ਰੱਖਾਂਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੂੰ ਸੂਦ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ । ਜਿਸ ਦੀ ਵਜ੍ਹਾ ਕਰਕੇ ਸੋਨੂੰ ਸੂਦ ਨੂੰ ਲੋਕ ਦਿਲਂੋ ਪਿਆਰ ਕਰਦੇ ਹਨ ।

Related Post