100 ਫ਼ਿਲਮਾਂ ‘ਚ ਕੰਮ ਕਰਨ ਦੇ ਬਾਵਜੂਦ ਮਰਹੂਮ ਅਦਾਕਾਰ ਵਿਜੈ ਅਰੋੜਾ ਨੂੰ ਨਹੀਂ ਸੀ ਮਿਲੀ ਕਾਮਯਾਬੀ, ਇਸ ਸੀਰੀਅਲ ਦੇ ਨਾਲ ਹੋਏ ਸਨ ਮਸ਼ਹੂਰ

By  Shaminder April 19th 2022 05:37 PM

ਬਾਲੀਵੁੱਡ ਦੀ ਚਕਾਚੌਂਧ ਭਰੀ ਦੁਨੀਆ ‘ਚ ਆਏ ਦਿਨ ਕੋਈ ਨਾ ਕੋਈ ਸਟਾਰ ਆਉਂਦਾ ਹੈ । ਕਈ ਆਉਂਦੇ ਹਨ, ਉਹ ਕਦੋਂ ਇਸ ਤੜਕ ਭੜਕ ਵਾਲੀ ਦੁਨੀਆ ਚੋਂ ਗਾਇਬ ਹੋ ਜਾਂਦੇ ਹਨ । ਉਨ੍ਹਾਂ ਦਾ ਕੁਝ ਪਤਾ ਹੀ ਨਹੀਂ ਲੱਗਦਾ ।ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਕਲਾਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਬਾਲੀਵੁੱਡ ਦਾ ਚਮਕਦਾ ਸਿਤਾਰਾ ਸੀ, ਉਸ ਨੇ ਸੌ ਦੇ ਕਰੀਬ ਫ਼ਿਲਮਾਂ ‘ਚ ਕੰਮ ਵੀ ਕੀਤਾ ਸੀ, ਪਰ ਇਸ ਦੇ ਬਾਵਜੂਦ ਉਸ ਨੂੰ ਬਾਲੀਵੁੱਡ ‘ਚ ਉਹ ਪਛਾਣ ਨਹੀਂ ਮਿਲੀ ਜਿਸ ਦਾ ਉਹ ਹੱਕਦਾਰ ਸੀ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਵਿਜੈ ਅਰੋੜਾ (Vijay Arora) ਦੀ । ਜਿਸ ਦਾ ਨਾਮ ਉਸ ਦੇ ਸਮੇਂ ਦੇ ਦਿੱਗਜ ਸਿਤਾਰਿਆਂ ‘ਚ ਆਉਂਦਾ ਸੀ ।

Vijay Arora ,, image From instagram

ਹੋਰ ਪੜ੍ਹੋ : ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਫ਼ਿਲਮ ‘ਕਲੀ ਜੋਟਾ’ ‘ਚ ਆੳੇੁਣਗੇ ਨਜ਼ਰ, ਨੀਰੂ ਬਾਜਵਾ ਨੇ ਫ੍ਰਸਟ ਲੁੱਕ ਕੀਤੀ ਸਾਂਝੀ

1983 ‘ਚ ਆਈ ਫ਼ਿਲਮ ‘ਯਾਦੋਂ ਕੀ ਬਰਾਤ’ ਦਾ ਗੀਤ ‘ਚੁਰਾ ਲੀਆ ਹੈ ਤੁਮਨੇ ਜੋ ਦਿਲ ਕੋ’ ਕਾਫੀ ਮਸ਼ਹੂਰ ਹੋਇਆ ਸੀ । ਇਸ ਗੀਤ ਤੋਂ ਬਾਅਦ ਵਿਜੈ ਅਰੋੜਾ ਨੂੰ ਘਰ-ਘਰ ‘ਚ ਜਾਣਿਆ ਜਾਣ ਲੱਗ ਪਿਆ ਸੀ ।ਉਸ ਦੀ ਕਾਮਯਾਬੀ ਨੂੰ ਵੇਖ ਕੇ ਕਈ ਵੱਡੇ ਸਿਤਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ । ਇੱਥੋਂ ਤੱਕ ਕਿ ੭੦ ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਰਾਜੇਸ਼ ਖੰਨਾ ਵੀ ਕਾਫੀ ਪਰੇਸ਼ਾਨ ਹੋ ਗਏ ਸਨ ।

Vijay Arora ,, image From google

ਕਿਉਂਕਿ ਰਾਜੇਸ਼ ਨਹੀਂ ਸਨ ਚਾਹੁੰਦੇ ਕਿ ਹੋਰ ਕੋਈ ਉਨ੍ਹਾਂ ਦੀ ਰੋਮਾਂਟਿਕ ਹੀਰੋ ਵਾਲੀ ਇਮੇਜ ਦੀ ਜਗ੍ਹਾ ਲੈ ਲਵੇ । ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਇਸ ਤੋਂ ਬਾਅਦ ਵਿਜੈ ਅਰੋੜਾ ਬਾਕਸ ਆਫ਼ਿਸ ‘ਤੇ ਕੋਈ ਕਮਾਲ ਨਹੀਂ ਸੀ ਕਰ ਸਕੇ ।ਪਰ ਉਹ ਲਗਾਤਾਰ ਕੰਮ ਕਰਦੇ ਰਹੇ ਅਤੇ ਆਖਿਰਕਾਰ ਉਨ੍ਹਾਂ ਨੂੰ ੧੯੮੭ ‘ਚ ਰਾਮਾਨੰਦ ਸਾਗਰ ਦੇ ਲੜੀਵਾਰ ‘ਰਾਮਾਇਣ’ ‘ਚ ਮੇਘਨਾਦ ਦੀ ਭੂਮਿਕਾ ਨੇ ਪ੍ਰਸਿੱਧੀ ਦਿਵਾਈ ਅਤੇ ਉਹ ਘਰ ਘਰ ‘ਚ ਮਸ਼ਹੂਰ ਹੋ ਗਏ ।

 

 

 

Related Post