ਸਾਰਾ ਗੁਰਪਾਲ ਦਾ ਅੱਜ ਹੈ ਜਨਮ ਦਿਨ, ਇਸ ਤਰ੍ਹਾਂ ਮਨਾਈ ਜਨਮ ਦਿਨ ਦੀ ਖੁਸ਼ੀ

By  Shaminder November 19th 2019 02:35 PM

ਸਾਰਾ ਗੁਰਪਾਲ ਦਾ ਅੱਜ ਜਨਮ ਦਿਨ ਹੈ ਆਪਣੇ ਜਨਮ ਦਿਨ 'ਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਉਹ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ ।ਪੰਜਾਬੀ ਇੰਡਸਟਰੀ 'ਚ ਸਾਰਾ ਗੁਰਪਾਲ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ 'ਚ ਵੀ ਕੰਮ ਕਰ ਰਹੇ ਨੇ ।

ਹੋਰ ਵੇਖੋ:ਸਾਰਾ ਗੁਰਪਾਲ ਅਤੇ ਅਰਮਾਨ ਬੇਦਿਲ ਦਾ ਹਰਿਆਣਵੀਂ ਪੰਜਾਬੀ ਗੀਤ ਹੋਇਆ ਰਿਲੀਜ਼2019

https://www.instagram.com/p/B5CNCWOhZrV/

ਉਸ ਨੂੰ ਹਰ ਚੌਥੇ ਪੰਜਾਬੀ ਗਾਣੇ ਵਿੱਚ ਮਾਡਲ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ । ਸਾਰਾ ਗੁਰਪਾਲ ਨੇ 2013 ਵਿੱਚ ਜੀਨ ਗਾਣੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣਿਆਂ ਵਿੱਚ ਕੰਮ ਕੀਤਾ ।

https://www.instagram.com/p/B4_4-L5BsWA/

ਮਾਡਲ ਦੇ ਨਾਲ ਨਾਲ ਸਾਰਾ ਗੁਰਪਾਲ ਚੰਗੀ ਗਾਇਕਾ ਵੀ ਹੈ । ਉਸ ਨੇ ਗਾਇਕੀ ਦੇ ਖੇਤਰ ਵਿੱਚ ਗਾਣੇ ਪਿਆਰ ਕਰਦਾ ਏ ਨਾਲ ਕਦਮ ਰੱਖਿਆ ਸੀ ।

https://www.instagram.com/p/B5CV2lKhrf4/

ਸਾਰਾ ਗੁਰਪਾਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ, ਇਸ ਲਈ ਉਸ ਨੂੰ ਬਹੁਤ ਸਾਰੇ ਲੋਕ ਫਾਲੋ ਕਰਦੇ ਹਨ ।

Related Post