ਅਦਾਕਾਰਾ ਦਲਜੀਤ ਕੌਰ ਨੇ ਵੈਲੇਂਨਟਾਈਨ ਡੇਅ ‘ਤੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਸਾਬਕਾ ਪਤੀ ਨੇ ਦੂਜੇ ਵਿਆਹ ਨੂੰ ਲੈ ਕੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ

By  Shaminder February 14th 2023 05:50 PM

ਵੈਲੇਂਨਟਾਈਨ ਡੇਅ (Valentine Day 2023)ਦੇ ਮੌਕੇ ‘ਤੇ ਬਾਲੀਵੁੱਡ ਹਸਤੀਆਂ ਨੇ ਵੀ ਆਪੋ ਆਪਣੇ ਵੈਲੇਂਨਟਾਈਨ ਨੂੰ ਵਧਾਈ ਦਿੱਤੀ ਹੈ । ਅਦਾਕਾਰਾ ਦਲਜੀਤ ਕੌਰ (Dalljiet Kaur) ਨੇ ਵੀ ਵੈਲੇਂਨਟਾਈਨ ਡੇਅ ਦੇ ਮੌਕੇ ‘ਤੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਬੇਟੇ, ਮਾਪਿਆਂ ਅਤੇ ਹੋਣ ਵਾਲੇ ਪਤੀ ਦੇ ਲਈ ਪਿਆਰ ਭਰੇ ਸੁਨੇਹੇ ਲਿਖੇ ਹਨ ।

Dalljiet Kaur Image Source : Instagram

ਹੋਰ ਪੜ੍ਹੋ : ਅਦਾਕਾਰਾ ਬਿਪਾਸ਼ਾ ਬਾਸੂ ਨੇ ਆਪਣੀ ਧੀ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਕਿਹਾ ਮੇਰੀ ਧੀ ਦਾ ਹੈ ਪਹਿਲਾ ਵੈਲੇਂਨਟਾਈਨ ਡੇਅ

ਅਦਾਕਾਰਾ ਦਲਜੀਤ ਕੌਰ ਮਾਰਚ ‘ਚ ਕਰਵਾਏਗੀ ਵਿਆਹ

ਅਦਾਕਾਰਾ ਦਲਜੀਤ ਕੌਰ ਮਾਰਚ ‘ਚ ਵਿਆਹ ਕਰਵਾਉਣ ਜਾ ਰਹੀ ਹੈ । ਆਪਣੇ ਮੰਗੇਤਰ ਦੇ ਨਾਲ ਉਹ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਹੋਈ ਨਜ਼ਰ ਆਉਂਦੀ ਹੈ ।ਬਿੱਗ ਬੌਸ-16 ਦੇ ਪ੍ਰਤੀਭਾਗੀ ਰਹੇ ਅਦਾਕਾਰਾ ਦੇ ਸਾਬਕਾ ਪਤੀ ਸ਼ਾਲੀਨ ਭਨੋਟ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ।

Dalljiet Kaur ,, Image Source : Instagram

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਆਪਣੇ ਪਤੀ ਸਮੀਰ ਮਾਹੀ ਨੂੰ ਵੈਲੇਂਨਟਾਈਨ ਡੇਅ ‘ਤੇ ਕੀਤਾ ਵਿਸ਼, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਆਪਣੀ ਸਾਬਕਾ ਪਤਨੀ ਦੇ ਦੂਜੇ ਵਿਆਹ ਦੀ ਖ਼ਬਰ ਸੁਣੀ ਤਾਂ ਉਹ ਹੈਰਾਨ ਰਹਿ ਗਈ । ਜਿਸ ਤੋਂ ਬਾਅਦ ਉਸ ਨੇ ਇਸ ‘ਤੇ ਪ੍ਰਤੀਕਰਮ ਦਿੱਤਾ ਹੈ। ਸ਼ਾਲੀਨ ਭਨੋਟ ਦਾ ਕਹਿਣਾ ਹੈ ਕਿ ‘ਮੈਂ ਉਸ ਦੇ ਲਈ ਖੁਸ਼ ਹਾਂ, ਭਗਵਾਨ ਉਸ ਨੂੰ ਆਸ਼ੀਰਵਾਦ ਦੇਣ, ਉਹ ਵਧੀਆ ਜ਼ਿੰਦਗੀ ਡਿਜ਼ਰਵ ਕਰਦੀ ਹੈ’।

Dalljiet kaur ,,.

2009  ‘ਚ ਸ਼ਾਲੀਨ ਅਤੇ ਦਲਜੀਤ ਨੇ ਕਰਵਾਇਆ ਸੀ ਵਿਆਹ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਲਜੀਤ ਕੌਰ ਨੇ ਸ਼ਾਲੀਨ ਭਨੋਟ ਦੇ ਨਾਲ ੨੦੦੯ ‘ਚ ਵਿਆਹ ਕਰਵਾਇਆ ਸੀ । ਪਰ ਛੇ ਸਾਲਾਂ ਬਾਅਦ ਦੋਨਾਂ ਦਾ ਤਲਾਕ ਹੋ ਗਿਆ ਸੀ । ਦੋਵਾਂ ਦਾ ਇੱਕ ਪੁੱਤਰ ਵੀ ਜਿਸ ਦਾ ਨਾਮ ਜੈਯਡਨ ਹੈ ।ਦਲਜੀਤ ਨੇ ਆਪਣੇ ਵਿਆਹ ਬਾਰੇ ਕੁਝ ਸਮਾਂ ਪਹਿਲਾਂ ਹੀ ਜਾਣਕਾਰੀ ਸਾਂਝੀ ਕੀਤੀ ਸੀ ।

Related Post