ਅਦਾਕਾਰਾ ਹਰਲੀਨ ਸੇਠੀ ਨੇ ਬਣਵਾਇਆ ਖਾਸ ਤਰ੍ਹਾਂ ਦਾ ਟੈਟੂ, ਕਿਹਾ ਮੈਂ ਧਰਮ ਆਪਣੇ ਧਰਮ ਅਤੇ ਜੜ੍ਹਾਂ ਨਾਲ ਜੁੜ ਗਈ

By  Shaminder February 4th 2022 04:47 PM -- Updated: February 4th 2022 06:57 PM

ਅੱਜ ਹਰ ਬੰਦਾ ਆਪਣੇ ਸਰੀਰ ਤੇ ਟੈਟੂ (Tattoo)ਗੁੰਦਵਾ ਰਿਹਾ ਏ …ਕੋਈ ਆਪਣੇ ਸਰੀਰ ਤੇ ਕਿਸੇ ਦੀ ਤਸਵੀਰ ਦਾ ਟੈਟੂ ਗੁੰਦਵਾਉਂਦਾ ਏ ਕੋਈ ਕਿਸੇ ਦੇ ਨਾਂਅ ਦਾ ਟੈਟੂ ਗੁੰਦਵਾਉਂਦਾ ਏ …ਇਹ ਟੈਟੂ ਆਪਣੇ ਆਪ ਵਿੱਚ ਖਾਸ ਵੀ ਨੇ ਕਿਉਂਕਿ ਇਹ ਪੂਰੀ ਜ਼ਿੰਦਗੀ ਤੁਹਾਡੇ ਨਾਲ ਰੁਹਿੰਦੇ ਨੇ । ਇਸੇ ਤਰ੍ਹਾਂ ਦਾ ਟੈਟੂ ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਹਰਲੀਨ ਸੇਠੀ (Harleen Sethi) ਨੇ ਗੁੰਦਵਾਇਆ । ਜਿਸ ਦੀ ਇੱਕ ਵੀਡੀਓ ਹਰਲੀਨ ਸੇਠੀ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਏ ।

harleen sethi image from google

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਇੱਕ ਭਾਵੁਕ ਨੋਟ ਵੀ ਸਾਂਝਾ ਕੀਤਾ ਏ ਜਿਹੜਾ ਕਿ ਉਹਨਾਂ ਦੇ ਪ੍ਰਸੰਸਕਾਂ ਨੂੰ ਖੂਬ ਪਸੰਦ ਆ ਰਿਹਾ ਏ .. ਹਰਲੀਨ ਇੱਕ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਏ ਪਰ ਉਸਦਾ ਜਨਮ ਅਤੇ ਪਾਲਣ ਪੋਸ਼ਣ ਮੁੰਬਈ ਵਿੱਚ ਹੋਇਆ ਸੀ, ਇਸ ਲਈ ਉਹ ਆਪਣੀਆਂ ਜੜ੍ਹਾਂ ਅਤੇ ਭਾਸ਼ਾ ਤੋਂ ਦੂਰ ਹੋ ਗਈ ਸੀ । ਪਰ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਰਹੀ ਏ ਤਾਂ ਉਸ ਨੇ ਨਾ ਸਿਰਫ ਪੰਜਾਬੀ ਸਿੱਖੀ ਬਲਕਿ ਸਿੱਖ ਧਰਮ ਦੇ ਸਿਧਾਂਤਾਂ ਨੂੰ ਵੀ ਨੇੜੇ ਤੋਂ ਹੋਕੇ ਸਮਝਿਆ ।

harleeen sethi image Fromm google

ਜੇਕਰ ਹਰਲੀਨ ਦੇ ਨੋਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ਏ ਕਿ ‘ਮੁੰਬਈ ਵਿੱਚ ਰਹਿਣ ਕਰਕੇ ਮੈਂ ਹਮੇਸ਼ਾ ਆਪਣੀਆਂ ਜੜ੍ਹਾਂ ਤੋਂ ਦੂਰ ਭੱਜਦੀ ਰਹੀ ਹਾਂ ਤਾਂ ਕਿ ਮੈਂ ਕੂਲ ਦਿਖਾਈ ਦੇ ਸਕਾ । ਪਰ ਜਦੋਂ ਮੈਨੂੰ ਅਹਿਸਾਸ ਹੋਇਆ ਤਾਂ ਮੈਂ ਆਪਣੀਆਂ ਜੜਾਂ ਤੇ ਧਰਮ ਨਾਲ ਇੱਕ ਵਾਰ ਫਿਰ ਜੁੜ ਗਈ ਇਸੇ ਕਰਕੇ ਮੈਂ ਬਾਂਹ ਤੇ ਨਿਰਭਉ ਨਿਰਵੈਰ ਦਾ ਟੈਟੂ ਗੁਦਵਾਇਆ ਤੇ ਇਹ ਹੁਣ ਮੇਰੀ ਮੌਤ ਤੱਕ ਮੇਰੇ ਨਾਲ ਰਹੇਗਾ ।

 

View this post on Instagram

 

A post shared by Harleen Sethi (@itsharleensethi)

ਹਰਲੀਨ ਨੇ ਅੱਗੇ ਲਿਖਿਆ ਸਿੱਖ ਹੋਣਾ ਉਸ ਲਈ ਸਿਰਫ਼ ਇੱਕ ਧਰਮ ਨਹੀਂ ਹੈ, ਸਗੋਂ ਇੱਕ ਜੀਵਨ ਢੰਗ ਹੈ। "ਅੱਜ ਮੈਨੂੰ ਇਸ ਗੱਲ 'ਤੇ ਮਾਣ ਹੈ ਕਿ ਮੈਂ ਕੌਣ ਹਾਂ ਅਤੇ ਮੈਂ ਕਿੱਥੋਂ ਆਈ ਹਾਂ ਅਤੇ ਮੈਂ ਆਪਣੀ ਜੜ੍ਹ ਤੋਂ ਸਹੀ ਸ਼ੁਰੂਆਤ ਕਰਨ ਦਾ ਇਰਾਦਾ ਰੱਖਦੀ ਹਾਂ ... ਸਤਸ਼੍ਰੀਅਕਾਲ,"ਤੁਹਾਨੂੰ ਦੱਸ ਦਿੰਦੇ ਹਾਂ ਕਿ ਅਭਿਨੇਤਰੀ ਹਰਲੀਨ ਸੇਠੀ ਨੇ ਲਵ ਬਾਈਟਸ, ਬ੍ਰੋਕਨ ਬਟ ਬਿਊਟੀਫੁੱਲ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਏ, ਤੇ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਏ ।

Related Post