ਅਦਾਕਾਰਾ ਹਿਨਾ ਖ਼ਾਨ ਦੇ ਪਿਤਾ ਦਾ ਹੋਇਆ ਦਿਹਾਂਤ

By  Shaminder April 21st 2021 11:13 AM

ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਜਿੱਥੇ ਕਈ ਸੈਲੀਬ੍ਰੇਟੀਜ਼ ਦੀ ਬੀਤੇ ਸਾਲ

ਮੌਤ ਹੋਈ ਹੈ । ਉੱਥੇ ਹੀ ਹੁਣ ਅਦਾਕਾਰਾ ਹਿਨਾ ਖਾਨ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦਾ ਦਿਹਾਂਤ ਕਾਰਡਿਕ ਅਰੈਸਟ ਕਾਰਨ ਹੋਇਆ ਹੈ । ਇਸ ਖਬਰ ਤੋਂ ਬਾਅਦ ਹਿਨਾ ਖ਼ਾਨ ਦੇ ਚਾਹੁਣ ਵਾਲੇ ਵੀ ਉਨ੍ਹਾਂ ਦੇ ਪਿਤਾ ਦੇ ਦਿਹਾਂਤ ‘ਤੇ ਦੁੱਖ ਜਤਾ ਰਹੇ ਹਨ ਅਤੇ ਹਿਨਾ ਖਾਨ ਨੂੰ ਇਸ ਦੁੱਖ ਦੀ ਘੜੀ ‘ਚ ਹੌਸਲਾ ਦੇ ਰਹੇ ਹਨ ।

hina khan Image From Hina Khan's Instagram

ਹੋਰ ਪੜ੍ਹੋ : ਸਰਦਾਰ ਸੋਹੀ ਦੀ ਭੈਣ ਨੇ ਕਰੋਨਾ ਵਾਇਰਸ ਨੂੰ ਦਿੱਤੀ ਮਾਤ, ਤਸਵੀਰ ਸਾਂਝੀ ਕਰਕੇ ਜਤਾਈ ਖੁਸ਼ੀ 

Hina Image From Hina Khan's Instagram

ਹਿਨਾ ਖ਼ਾਨ ਦਾ ਆਪਣੇ ਪਿਤਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਅਤੇ ਉਹ ਅਕਸਰ ਆਪਣੇ ਪਿਤਾ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ ।

Hina khan Image From Hina Khan's Instagram

ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਕਾਫੀ ਦੁਖੀ ਹੈ । ਹਿਨਾ ਦੇ ਪਿਤਾ ਦੇ ਦਿਹਾਂਤ ਦੀ ਖ਼ਬਰ ਵਾਇਰਲ ਭਿਆਨੀ ਨੇ ਵੀ

ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਜਿਸ ‘ਚ ਪਿਉ ਧੀ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਹਿਨਾ

ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਸੀਰੀਅਲਸ ‘ਚ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Viral Bhayani (@viralbhayani)

Related Post