ਅਦਾਕਾਰਾ ਜਪਜੀ ਖਹਿਰਾ ਨੇ ਪੇਂਡੂ ਲੁੱਕ ‘ਚ ਸਾਂਝਾ ਕੀਤਾ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਅਦਾਕਾਰਾ ਦਾ ਅੰਦਾਜ਼
Shaminder
August 24th 2021 02:26 PM --
Updated:
August 24th 2021 02:33 PM
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜਪਜੀ ਖਹਿਰਾ (Japji Khaira )ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਹੁਣ ਉਸ ਨੇ ਆਪਣਾ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਦੇਸੀ ਅੰਦਾਜ਼ ‘ਚ ਨਜ਼ਰ ਆ ਰਹੀ ਹੈ । ਵੀਡੀਓ ‘ਚ ਜਪਜੀ ਖਹਿਰਾ ਦਾ ਪੇਂਡੂ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਉਹ ਸਲਵਾਰ ਕਮੀਜ਼ ਅਤੇ ਸਿਰ ‘ਤੇ ਦੁੱਪਟਾ ਲਈ ਹੋਏ ਨਜ਼ਰ ਆ ਰਹੀ ਹੈ ।