ਅਦਾਕਾਰਾ ਜਪਜੀ ਖਹਿਰਾ ਨੇ ਪੇਂਡੂ ਲੁੱਕ ‘ਚ ਸਾਂਝਾ ਕੀਤਾ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਅਦਾਕਾਰਾ ਦਾ ਅੰਦਾਜ਼

written by Shaminder | August 24, 2021

ਪੰਜਾਬੀ ਇੰਡਸਟਰੀ  ਦੀ ਮਸ਼ਹੂਰ ਅਦਾਕਾਰਾ ਜਪਜੀ ਖਹਿਰਾ  (Japji Khaira )ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਹੁਣ ਉਸ ਨੇ ਆਪਣਾ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਦੇਸੀ ਅੰਦਾਜ਼ ‘ਚ ਨਜ਼ਰ ਆ ਰਹੀ ਹੈ । ਵੀਡੀਓ ‘ਚ ਜਪਜੀ ਖਹਿਰਾ ਦਾ ਪੇਂਡੂ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਉਹ ਸਲਵਾਰ ਕਮੀਜ਼ ਅਤੇ ਸਿਰ ‘ਤੇ ਦੁੱਪਟਾ ਲਈ ਹੋਏ ਨਜ਼ਰ ਆ ਰਹੀ ਹੈ ।

Japji Khaira,, -min Image From Instagram

ਹੋਰ ਪੜ੍ਹੋ : ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਵੇਖੋ ਹਰ ਸੋਮਵਾਰ ਤੋਂ ਵੀਰਵਾਰ ਤੱਕ

ਅਦਾਕਾਰਾ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਵੀਡੀਓ ‘ਚ ਹਰਜੀਤ ਹਰਮਨ ਦਾ ਗੀਤ ‘ਜੱਟੀ’ ਵੱਜਦਾ ਹੋਇਆ ਸੁਣਾਈ ਦੇ ਰਿਹਾ ਹੈ । ਜਪਜੀ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Japji Khaira (@thejapjikhaira)

ਇਸ ਤੋਂ ਇਲਾਵਾ ਕਈ ਗੀਤਾਂ ‘ਚ ਵੀ ਬਤੌਰ ਮਾਡਲ ਦਿਖਾਈ ਦੇ ਚੁੱਕੀ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਜਪਜੀ ਖਹਿਰਾ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਦਾ ਪਤੀ ਵੀ ਪੰਜਾਬੀ ਇੰਡਸਟਰੀ ‘ਚ ਬਤੌਰ ਅਦਾਕਾਰ ਸਰਗਰਮ ਹੈ ।

japji khaira,-min Image From instagram

ਹਾਲ ਹੀ ‘ਚ ਉਹ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ । ਮਨਕਿਰਤ ਔਲਖ ਦੇ ਨਾਲ ਗੀਤ ‘ਅਲੀ ਬਾਬਾ’ ‘ਚ ਨਜ਼ਰ ਆ ਚੁੱਕੀ ਹੈ ।ਇਸ ਤੋਂ ਇਲਾਵਾ ਅਫਸਾਨਾ ਖ਼ਾਨ ਦੇ ਗੀਤ ‘ਸਰੈਂਡਰ’ ‘ਚ ਦਿਖਾਈ ਦੇ ਚੁੱਕੇ ਹਨ । ਇਸ ਗੀਤ ‘ਚ ਉਸ ਦੇ ਨਾਲ ਦੇਵ ਖਰੌੜ ਵਿਖਾਈ ਦੇ ਚੁੱਕੇ ਹਨ ।

 

0 Comments
0

You may also like