ਅਦਾਕਾਰਾ ਕਰੀਨਾ ਕਪੂਰ ਦੇ ਗ੍ਰਹਿ ਪ੍ਰਵੇਸ਼ ਦੀ ਤਸਵੀਰ ਵਾਇਰਲ, ਕਿਚਨ ‘ਚ ਖਾਣਾ ਬਣਾਉਂਦੀ ਆਈ ਨਜ਼ਰ

By  Shaminder August 12th 2021 04:33 PM

ਕਰੀਨਾ ਕਪੂਰ (Kareena Kapoor Khan ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜੋ ਕਿ ਉਸ ਦੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਦੇ ਸਮੇਂ ਲਈ ਗਈ ਸੀ । ਇਸ ਤਸਵੀਰ ‘ਚ ਅਦਾਕਾਰਾ ਖੀਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਰੀਨਾ ਕਪੂਰ (Kareena Kapoor Khan ) ਨੇ ਦੱਸਿਆ ਵੀ ਹੈ ਕਿ ਉਹ ਜਦੋਂ ਅੱਠ ਮਹੀਨੇ ਦੀ ਪ੍ਰੈਗਨੇਂਟ ਸੀ, ਉਦੋਂ ਉਸ ਨੇ ਨਵੇਂ ਘਰ ‘ਚ ਸ਼ਿਫਟ ਕੀਤਾ ਸੀ । ਕਰੀਨਾ ਕਪੂਰ ਨੇ ਇਸ ਤਸਵੀਰ ਨੂੰ ਕੈਪਸ਼ਨ ਵੀ ਦਿੱਤਾ ਹੈ ।

Kareena k -min Image From Instagram

ਹੋਰ ਪੜ੍ਹੋ : ਪੂਜਾ ਭੱਟ ਦੇ ਨਾਲ 24 ਸਾਲ ਬਾਅਦ ਫ਼ਿਲਮ ‘ਚ ਨਜ਼ਰ ਆਏਗਾ ਸੰਨੀ ਦਿਓਲ

ਅਦਾਕਾਰਾ ਨੇ ਲਿਖਿਆ ਕਿ ‘ਬੇਬੋ ਨੇ ਆਪਣੇ ਨਵੇਂ ਘਰ ‘ਚ ਪ੍ਰਵੇਸ਼ ਕਰ ਲਿਆ ਹੈ ਅਤੇ ਉਹ ੮ ਮਹੀਨੇ ਦੀ ਗਰਭਵਤੀ ਸੀ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ‘ਤੇ ਲਿਖੀ ਕਿਤਾਬ ਪ੍ਰੈਗਨੇਂਸੀ ਬਾਈਬਲ ਦਾ ਲਿੰਕ ਵੀ ਦਿੱਤਾ ਹੈ ।ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

Kareena, -min Image From Instagram

ਜਲਦ ਹੀ ਉਸ ਦੀ ਆਮਿਰ ਖ਼ਾਨ ਦੇ ਨਾਲ ਫ਼ਿਲਮ ਆਉਣ ਵਾਲੀ ਹੈ ‘ਲਾਲ ਸਿੰਘ ਚੱਢਾ’ । ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਅਦਾਕਾਰਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ । ਇਸ ਤੋਂ ਪਹਿਲਾਂ ਉਸ ਦੇ ਘਰ ਪੁੱਤਰ ਤੈਮੂਰ ਨੇ ਜਨਮ ਲਿਆ ਸੀ । ਜੋ ਕਿ ਸੋਸ਼ਲ ਮੀਡੀਆ ‘ਤੇ ਆਪਣੀ ਕਿਊਟਨੈਸ ਕਰਕੇ ਛਾਇਆ ਰਹਿੰਦਾ ਹੈ ।

 

View this post on Instagram

 

A post shared by Kareena Kapoor Khan FC (@kareenakapoorteam)

Related Post