ਕਈ ਫ਼ਿਲਮਾਂ ਅਤੇ ਟੀਵੀ ਸੀਰੀਅਲ ‘ਚ ਕੰਮ ਕਰਨ ਵਾਲੀ ਅਦਾਕਾਰਾ ਮੰਜੂ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

By  Shaminder April 16th 2022 04:05 PM -- Updated: April 16th 2022 06:05 PM

ਮਨੋਰੰਜਨ ਜਗਤ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ ।ਅਮੋਲ ਪਾਲੇਕਰ ਦੀ ਫ਼ਿਲਮ ‘ਗੋਲਮਾਲ’ ਸਣੇ ਕਈ ਸ਼ਾਨਦਾਰ ਫ਼ਿਲਮਾਂ ‘ਚ ਕੰਮ ਕਰਨ ਵਾਲੀ ਅਦਾਕਾਰਾ ਮੰਜੂ ਸਿੰਘ (Manju Singh ) ਦਾ ਦਿਹਾਂਤ (Death) ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਫ਼ਿਲਮੀ ਗਲਿਆਰਿਆਂ ‘ਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰ ਰਿਹਾ ਹੈ । ਖਬਰਾਂ ਮੁਤਾਬਕ ਮੰਜੂ ਸਿੰਘ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ ।

Manju Singh ,, image From google

ਸਵਾਨੰਦ ਕਿਰਕੀਰੇ ਨੇ ਇਸ ਦੁਖਦ ਖ਼ਬਰ ਬਾਰੇ ਇੱਕ ਪੋਸਟ ਸਾਂਝਾ ਕੀਤਾ। ਉਨ੍ਹਾਂ ਨੇ ਮੰਜੂ ਸਿੰਘ ਦੀ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਆਪਣੀ ਪੋਸਟ 'ਚ ਲਿਖਿਆ, 'ਮੰਜੂ ਸਿੰਘ ਜੀ ਨਹੀਂ ਰਹੀ ! ਮੰਜੂ ਜੀ ਦੂਰਦਰਸ਼ਨ ਲਈ ਆਪਣਾ ਸ਼ੋਅ ਸਵਰਾਜ ਲਿਖਣ ਲਈ ਮੈਨੂੰ ਦਿੱਲੀ ਤੋਂ ਮੁੰਬਈ ਲੈ ਕੇ ਆਏ ! ਉਸਨੇ ਡੀਡੀ ਲਈ ਕਈ ਵਿਲੱਖਣ ਸ਼ੋਅ ਏਕ ਕਹਾਨੀ, ਸ਼ੋਅ ਟਾਈਮ ਆਦਿ ਬਣਾਏ।

manju singh image From google

ਰਿਸ਼ੀਕੇਸ਼ ਮੁਖਰਜੀ ਦੀ ਫਿਲਮ ਗੋਲਮਾਲ ਦੀ 'ਰਤਨਾ' ਸਾਡੀ ਪਿਆਰੀ ਮੰਜੂ ਜੀ ਤੁਹਾਡੇ ਪਿਆਰ ਨੂੰ ਕਿਵੇਂ ਭੁੱਲ ਸਕਦੀ ਹੈ.. ਅਲਵਿਦਾ!' ਮੰਜੂ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲਸ ‘ਚ ਵੀ ਕੰਮ ਕੀਤਾ ਹੈ । ਟੀਵੀ ਇੰਡਸਟਰੀ ਦੀ ਉਹ ਇੱਕ ਮੰਨੀ ਪ੍ਰਮੰਨੀ ਹਸਤੀ ਸੀ ਅਤੇ ਉਸ ਨੇ ਸਵਰਾਜ, ਏਕ ਕਹਾਨੀ, ਸ਼ੋਅ ਟਾਈਮ ਆਦਿ ਸ਼ੋਅ ਤਿਆਰ ਕੀਤੇ। ਪਿਆਰ ਨਾਲ 'ਦੀਦੀ' ਦੇ ਨਾਂ ਨਾਲ ਜਾਣੀ ਜਾਂਦੀ ਮੰਜੂ ਬੱਚਿਆਂ ਦੇ ਸ਼ੋਅ 'ਖੇਲ ਖਿਲਾਉਣੇ' ਦੀ ਐਂਕਰ ਸੀ।

मंजू सिंह जी नहीं रही ! मंजू जी मुझे दिल्ली से मुंबई लायी थी दूरदर्शन के लिए उनका शो स्वराज लिखने ! उन्होंने DD के लिए कई नायब शोज़ एक कहानी, शो टाइम आदि बनाए थे . हृषिकेश मुखर्जी की फ़िल्म गोलमाल की रत्ना हमारी प्यारी मंजू जी आपका प्यार कैसे भूल सकता है .. अलविदा ! pic.twitter.com/aKFvMJeFYF

— Swanand Kirkire (@swanandkirkire) April 15, 2022

Related Post