ਯਮਲਾ ਪਗਲਾ ਦੀਵਾਨਾ,ਲਾਹੌਰ ਸਣੇ ਕਈ ਫ਼ਿਲਮਾਂ 'ਚ ਕੰਮ ਕਰਨ ਵਾਲੀ ਨਫ਼ੀਸਾ ਅਲੀ ਦੀ ਕੈਂਸਰ ਕਾਰਨ ਹੋ ਗਈ ਅਜਿਹੀ ਹਾਲਤ,ਪਛਾਨਣਾ ਵੀ ਹੋਇਆ ਮੁਸ਼ਕਿਲ

By  Shaminder December 17th 2019 01:59 PM

ਨਫੀਸਾ ਅਲੀ ਜਿਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ । ਉਨ੍ਹਾਂ ਨੇ ਆਪਣੇ ਛੋਟੇ ਜਿਹੇ ਫ਼ਿਲਮ ਕਰੀਅਰ 'ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ।ਪਰ ਨਫੀਸਾ ਅਲੀ ਨੂੰ ਹੁਣ ਪਛਾਨਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ ਕਿਉਂਕਿ ਉਹ ਕੈਂਸਰ ਵਰਗੀ ਬੀਮਾਰੀ ਨਾਲ ਜੂਝ ਰਹੇ ਹਨ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।

ਹੋਰ ਵੇਖੋ:ਹੁਣ ਗਾਇਕ ਮੀਕਾ ਸਿੰਘ ਨੇ ਅਨੂੰ ਮਲਿਕ ਨਾਲ ਲਿਆ ਪੰਗਾ, ਸਟੇਜ ਤੋਂ ਇਸ ਤਰ੍ਹਾਂ ਉਡਾਇਆ ਮਜ਼ਾਕ

https://www.instagram.com/p/B2pLRMwHIf2/

ਜਿਸ 'ਚ 1976 ਦੀ ਹੈ ਜਦੋਂ ਉਹ ਮਿਸ ਇੰਡੀਆ ਬਣੇ ਸਨ ।

ਇਸ ਤਸਵੀਰ ਨੂੰ ਸਾਂਝੇ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ 19 ਸਾਲ ਦੀ ਉਮਰ 'ਚ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ। ਇਹ ਤਸਵੀਰ ਮੇਰੇ ਪਿਤਾ ਅਹਿਮਦ ਅਲੀ ਨੇ ਖਿੱਚੀ ਸੀ'।ਉਨ੍ਹਾਂ ਦੀ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ ।

https://www.instagram.com/p/B2i3_b_nnVl/

ਨਫੀਸਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਿਆਹ ਪੋਲੋ ਖਿਡਾਰੀ ਕਰਨਲ ਆਰ.ਐੱਸ ਸੋਢੀ ਨਾਲ ਹੋਇਆ ਹੈ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਤੋਂ ਕੁਝ ਸਮੇਂ ਲਈ ਬ੍ਰੇਕ ਲੈ ਲਿਆ ਸੀ । ਆਪਣੇ ਫ਼ਿਲਮੀ ਕਰੀਅਰ 'ਚ ਉਨ੍ਹਾਂ ਨੇ ਮਹਿਜ਼ 9 ਫ਼ਿਲਮਾਂ 'ਚ ਕੰਮ ਕੀਤਾ ਹੈ ।

https://www.instagram.com/p/B2PDY-BnulV/

ਉਹ ਹੁਣ ਤੱਕ ਧਰਮਿੰਦਰ,ਸ਼ਸ਼ੀ ਕਪੂਰ,ਅਮਿਤਾਭ ਬੱਚਨ ,ਸਲਮਾਨ ਖ਼ਾਨ ਸਣੇ ਕਈ ਵੱਡੇ ਕਲਾਕਾਰਾਂ ਨਾਲ ਫ਼ਿਲਮਾਂ ਕਰ ਚੁੱਕੇ ਹਨ ।ਕੈਂਸਰ ਦੀ ਥਰਡ ਸਟੇਜ ਨਾਲ ਜੂਝ ਰਹੀ ਨਫੀਸਾ ਆਪਣੇ ਪਰਿਵਾਰ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।ਨਫੀਸਾ ਦੇ ਇਸ ਹੌਸਲੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ ।

 

Related Post