ਅਦਾਕਾਰਾ ਨੀਲਮ ਕੋਠਾਰੀ ਦੇ ਪਿਤਾ ਦਾ ਹੋਇਆ ਦੇਹਾਂਤ, ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ

By  Rupinder Kaler November 15th 2021 11:03 AM -- Updated: November 15th 2021 11:05 AM

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਲਮ ਕੋਠਾਰੀ (neelam kothari) ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਇਹ ਦੁਖਦਾਈ ਖ਼ਬਰ ਨੀਲਮ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਉਸ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਲਿਖੀ ਹੈ। ਉਸ (neelam kothari) ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ , 'ਮੇਰੇ ਪਿਆਰੇ ਪਿਤਾ, ਤੁਸੀਂ ਮੇਰਾ ਚਾਨਣ ਸੀ, ਤੁਸੀਂ ਮੇਰੀ ਤਾਕਤ ਸੀ, ਤੁਸੀਂ ਮੇਰਾ ਸਹਾਰਾ ਸੀ, ਮੇਰੇ ਦੋਸਤ ਸੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਤੁਹਾਨੂੰ ਬਹੁਤ ਯਾਦ ਕਰਾਂਗੀ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ।

Pic Courtesy: Instagram

ਹੋਰ ਪੜ੍ਹੋ :

ਇਸ ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !

Pic Courtesy: Instagram

ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ’। ਨੀਲਮ (neelam kothari) ਦੇ ਪਤੀ ਅਤੇ ਅਦਾਕਾਰ ਸਮੀਰ ਸੋਨੀ ਨੇ ਵੀ ਆਪਣੇ ਸਹੁਰੇ ਦੇ ਦਿਹਾਂਤ ਤੇ ਇਕ ਭਾਵੁਕ ਨੋਟ ਲਿਖਿਆ ਹੈ। ਉਨ੍ਹਾਂ ਨੇ ਲਿਖਿਆ, 'ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਅੰਕਲ, ਤੁਸੀਂ ਆਪਣੀ ਜ਼ਿੰਦਗੀ ਕਿੰਗ ਸਾਈਜ਼ ਬਤੀਤ ਕੀਤੀ ਹੈ। ਤੁਹਾਨੂੰ ਬਹੁਤ ਯਾਦ ਕਰਾਂਗੇ।'' ਨੀਲਮ ਦੀ ਪੋਸਟ 'ਤੇ ਉਨ੍ਹਾਂ ਦੇ ਦੋਸਤ ਅਤੇ ਪ੍ਰਸ਼ੰਸਕ ਵੀ ਸ਼ਰਧਾਂਜਲੀ ਦੇ ਰਹੇ ਹਨ। ਜੂਹੀ ਚਾਵਲਾ ਨੇ ਵੀ ਸ਼ਰਧਾਂਜਲੀ ਦਿੱਤੀ ਹੈ। ਸੋਫੀ ਚੌਧਰੀ ਨੇ ਲਿਖਿਆ, 'ਪਿਤਾ ਦਾ ਦੇਹਾਂਤ ਮੰਦਭਾਗਾ ਹੈ।

 

View this post on Instagram

 

A post shared by Neelam (@neelamkotharisoni)

ਮੈਂ ਤੁਹਾਨੂੰ ਪਿਆਰ ਅਤੇ ਤਾਕਤ ਭੇਜ ਰਹੀ ਹਾਂ। ਪਿਤਾ ਦੀ ਆਤਮਾ ਨੂੰ ਸ਼ਾਂਤੀ ਮਿਲੇ।' ਮਹੀਪ ਕਪੂਰ, ਸੀਮਾ ਕਪੂਰ ਅਤੇ ਭਾਵਨਾ ਪਾਂਡੇ ਨੇ ਵੀ ਸ਼ਰਧਾਂਜਲੀ ਦਿੱਤੀ ਹੈ। ਮਹੀਪ ਕਪੂਰ ਦੇ ਪਤੀ ਸੰਜੇ ਕਪੂਰ ਅਤੇ ਭਾਵਨਾ ਦੇ ਪਤੀ ਚੰਕੀ ਪਾਂਡੇ ਨੇ ਵੀ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੱਤੀ ਹੈ। ਉੱਥੇ ਹੀ ਪ੍ਰਸ਼ੰਸਕਾਂ ਨੇ ਵੀ ਨੀਲਮ ਦੇ ਪਿਤਾ ਦੀ ਮੌਤ 'ਤੇ ਦੁੱਖ ਜਤਾਉਂਦੇ ਹੋਏ ਲਿਖਿਆ, 'ਸਾਡੀ ਸ਼ਰਧਾਂਜਲੀ।' ਅਦਾਕਾਰ ਸਮੀਰ ਸੋਨੀ ਨਾਲ ਨੀਲਮ ਕੋਠਾਰੀ ਦਾ ਵਿਆਹ ਹੋਇਆ ਹੈ। ਦੋਹਾਂ ਦੀ ਇਕ ਬੇਟੀ ਹੈ।

 

View this post on Instagram

 

A post shared by Neelam (@neelamkotharisoni)

Related Post