ਅਦਾਕਾਰਾ ਨੇਹਾ ਧੂਪੀਆ ਨੇ ਆਪਣੀ ਨਵ-ਜਨਮੀ ਧੀ ਦੀ ਤਸਵੀਰ ਕੀਤੀ ਸਾਂਝੀ,ਕੁਝ ਸਮਾਂ ਪਹਿਲਾਂ ਅੰਗਦ ਬੇਦੀ ਨਾਲ ਹੋਇਆ ਸੀ ਵਿਆਹ 

By  Shaminder May 18th 2019 04:04 PM

ਅਦਾਕਾਰਾ ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਬੱਚੀ ਮਿਹਰ ਬੇਦੀ ਦੀ ਇੱਕ ਬਹੁਤ ਹੀ ਕਿਊਟ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਅੰਗਦ ਬੇਦੀ ਵੀ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਨੇਹਾ ਅਤੇ ਅੰਗਦ ਬੇਦੀ ਦੇ ਘਰ ਬੱਚੀ ਨੇ ਜਨਮ ਲਿਆ ਸੀ ।

ਹੋਰ ਵੇਖੋ:ਹਨੀਮੂਨ ਤੋਂ ਵਾਪਸ ਪਰਤੇ ਅੰਗਦ ਬੇਦੀ ਅਤੇ ਨੇਹਾ ਧੂਪੀਆ, ਏਅਰਪੋਰਟ ‘ਤੇ ਇੰਝ ਆਏ ਨਜ਼ਰ

https://www.instagram.com/p/Bxl0MjknBVy/

ਬਾਲੀਵੁੱਡ ਦੀ ਬੋਲਡ ਤੇ ਖ਼ੂਬਸੂਰਤ ਅਦਾਕਾਰਾ ਨੇਹਾ ਧੂਪੀਆ ਜਿਨ੍ਹਾਂ ਪਿਛਲੇ ਸਾਲ ਆਪਣੇ ਦੋਸਤ ਅੰਗਦ ਬੇਦੀ ਦੇ ਨਾਲ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝੇ ਗਏ ਸਨ। ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਵਿਆਹ ਕਰਵਾਇਆ ਸੀ।  10 ਮਈ  ਨੂੰ ਉਨ੍ਹਾਂ ਦੇ ਵਿਆਹ ਦੀ ਪਹਿਲੀ ਵ੍ਹਰੇਗੰਢ ਸੀ।

https://www.instagram.com/p/BxiFPiHnbFo/

ਇਸ ਖ਼ਾਸ ਮੌਕੇ ਉੱਤੇ ਨੇਹਾ ਧੂਪੀਆ ਨੇ ਬਹੁਤ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ।ਪਿਛਲੇ ਸਾਲ ਉਨ੍ਹਾਂ ਦੀ ਵਿਆਹ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੱਸ ਦਈਏ ਨੇਹਾ ਧੂਪੀਆ ਤੇ ਅੰਗਦ ਬੇਦੀ ਜੋ ਪਿਛਲੇ ਸਾਲ ਮਾਤਾ-ਪਿਤਾ ਵੀ ਬਣ ਗਏ ਹਨ ਤੇ ਦੋਵਾਂ ਨੇ ਆਪਣੀ ਬੇਟੀ ਦਾ ਨਾਮ ਮੇਹਰ ਰੱਖਿਆ ਹੈ।

 

 

Related Post