ਪਹਿਲੀ ਮੁਲਾਕਾਤ 'ਚ ਇਸ ਬਾਬੇ ਦੀ ਮੁਰੀਦ ਬਣ ਗਈ ਰਾਖੀ ਸਾਵੰਤ, ਸਾਂਝੀਆਂ ਕੀਤੀਆਂ ਤਸਵੀਰਾਂ !
Shaminder
May 14th 2019 05:07 PM
ਡਰਾਮਾ ਕੁਵੀਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਰਾਖੀ ਸਾਵੰਤ ਪਾਇਲਟ ਬਾਬਾ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ 'ਚ ਰਾਖੀ ਸਾਵੰਤ ਦੇ ਨਾਲ ਹੋਰ ਵੀ ਕਈ ਕਲਾਕਾਰ ਨਜ਼ਰ ਆ ਰਹੇ ਹਨ । ਰਾਖੀ ਸਾਵੰਤ ਅਜਿਹੀ ਅਦਾਕਾਰਾ ਹੈ ਜੋ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ ਅਤੇ ਆਪਣੇ ਬੜਬੋਲੇਪਣ ਕਾਰਨ ਅਕਸਰ ਸੁਰਖੀਆਂ ਵਟੋਰਦੀ ਨਜ਼ਰ ਆ ਜਾਂਦੀ ਹੈ ।