ਰਾਖੀ ਸਾਵੰਤ ਦੀਆਂ ਤਸਵੀਰਾਂ 'ਤੇ ਉੱਠਿਆ ਵਿਵਾਦ, ਲੋਕਾਂ ਨੇ ਇਸ ਤਰ੍ਹਾਂ ਦੇ ਕੀਤੇ ਕਮੈਂਟ 

Written by  Rupinder Kaler   |  May 09th 2019 10:38 AM  |  Updated: May 09th 2019 11:53 AM

ਰਾਖੀ ਸਾਵੰਤ ਦੀਆਂ ਤਸਵੀਰਾਂ 'ਤੇ ਉੱਠਿਆ ਵਿਵਾਦ, ਲੋਕਾਂ ਨੇ ਇਸ ਤਰ੍ਹਾਂ ਦੇ ਕੀਤੇ ਕਮੈਂਟ 

ਬਾਲੀਵੁੱਡ ਐਕਟਰੈੱਸ ਤੇ ਡਾਂਸਰ ਰਾਖੀ ਸਾਵੰਤ ਆਏ ਦਿਨ ਕੁਝ ਨਾ ਕੁਝ ਕਾਰਨਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ ਕਿਉਂਕਿ ਉਹ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਵਿੱਚ ਫਸ ਜਾਂਦੀ ਹੈ ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਉਸ ਨੂੰ ਵਿਵਾਦਾਂ ਵਿੱਚ ਰਹਿਣ ਦੀ ਆਦਤ ਹੈ । ਰਾਖੀ ਸਾਵੰਤ ਨੇ ਸੋਸ਼ਲ ਮੀਡੀਆ ਤੇ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਕਰਕੇ ਉਹ ਫਿਰ ਸੁਰਖ਼ੀਆਂ ਵਿੱਚ ਆ ਗਈ ਹੈ ।

https://www.instagram.com/p/BxMf7c2FKRY/?utm_source=ig_embed

ਸੋਸ਼ਲ ਮੀਡੀਆ ਤੇ ਰਾਖੀ ਨੇ ਪਾਕਿਸਤਾਨ ਦੇ ਝੰਡੇ ਨਾਲ ਪੋਜ਼ ਦਿੰਦੇ ਹੋਏ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਦੇਖਣ ਵਾਲੇ ਲੋਕ ਰਾਖੀ ਨੂੰ ਕਾਫੀ ਬੁਰਾ ਭਲਾ ਕਹਿ ਰਹੇ ਹਨ ।

https://www.instagram.com/p/BxNUVLJFqsY/?utm_source=ig_embed

ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਾਖੀ ਨੇ ਸਾਫ ਕਰ ਦਿੱਤਾ ਹੈ ਕਿ ਉਹ ਆਪਣੇ ਦੇਸ਼ ਨੂੰ ਪਿਆਰ ਕਰਦੀ ਹੈ । ਦਰਅਸਲ ਰਾਖੀ ਏਨੀਂ ਦਿਨੀਂ ਆਪਣੀ ਨਵੀਂ ਫ਼ਿਲਮ ਧਾਰਾ 370 ਦੀ ਸ਼ੂਟਿੰਗ ਕਰ ਰਹੀ ਹੈ ।

https://www.instagram.com/p/BxNWmIOlpY6/?utm_source=ig_embed

ਰਾਖੀ ਨੇ ਫ਼ਿਲਮ ਦੇ ਸੈੱਟ ਤੋਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ । ਤਸਵੀਰ ਸ਼ੇਅਰ ਕਰਦੇ ਹੋਏ ਰਾਖੀ ਨੇ ਲਿਖਿਆ ਹੈ 'ਆਈ ਲਵ ਮਾਈ ਇੰਡੀਆ, ਪਰ ਇਹ ਫ਼ਿਲਮ ਧਾਰਾ 370  ਵਿੱਚ ਮੇਰਾ  ਕਿਰਦਾਰ ਹੈ' ।    ਫ਼ਿਲਮ ਦੀ ਗੱਲ ਕਰਦੇ ਹੋਏ ਰਾਖੀ ਨੇ ਦੱਸਿਆ ਹੈ ਕਿ ਇਹ  ਫ਼ਿਲਮ  ਕਸ਼ਮੀਰੀ  ਪੰਡਿਤਾਂ ਤੇ ਅਧਾਰਿਤ ਹੈ ।

https://www.instagram.com/p/BxKpjs3FUWm/?utm_source=ig_embed

ਉਹ ਇਸ ਫ਼ਿਲਮ ਵਿੱਚ ਪਾਕਿਸਤਾਨੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ । ਜਿਸ ਵਿੱਚ ਉਹ ਬੱਚਿਆਂ ਦੇ ਜੇਹਾਦੀ ਬਣਨ ਦੀ ਪੋਲ ਖੋਲ ਰਹੀ ਹੈ । ਰਾਖੀ ਨੇ ਆਪਣੇ ਆਈਟਮ ਨੰਬਰ ਦੀ ਵੀ ਤਸਵੀਰ ਸ਼ੇਅਰ ਕੀਤੀ ਹੈ ।

https://www.instagram.com/p/BxKwSBOFshX/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network