ਅਦਾਕਾਰਾ ਰੁਬੀਨਾ ਦਿਲੈਕ ਨੇ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਗੀਤ ‘ਤੇ ਦਿੱਤੀ ਪਰਫਾਰਮੈਂਸ

By  Shaminder July 26th 2021 11:17 AM

ਅਦਾਕਾਰਾ ਰੁਬੀਨਾ ਦਿਲੈਕ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਏਨੀਂ ਦਿਨੀਂ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਉਹ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਗੀਤ ‘ਤੇ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਉਸ ਦਾ ਭੰਗੜਾ ਪਾਉਣ ਦਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।

Rubina Image From Instagram

ਹੋਰ ਪੜ੍ਹੋ : ਕ੍ਰਾਈਮ ਬ੍ਰਾਂਚ ਦੀ ਟੀਮ ਦਾ ਖੁਲਾਸਾ, ਰਾਜ ਕੁੰਦਰਾ ਦੇ ਦਫਤਰ ‘ਚ ਮਿਲੀ ਖੂਫੀਆ ਅਲਮਾਰੀ 

Rubina,, Image From Instagram

ਰੁਬੀਨਾ ਦਿਲੈਕ ਦੇ ਇਸ ਵੀਡੀਓ ‘ਤੇ ਉਸ ਦੇ ਪਤੀ ਅਭਿਨਵ ਸ਼ੁਕਲਾ ਨੇ ਵੀ ਕਮੈਂਟ ਕੀਤਾ ਹੈ ।ਰੁਬੀਨਾ ਦੀ ਦਿਲੇਕ ਦੀ ਇਸ ਵੀਡੀਓ 'ਤੇ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਨੇ ਕਮੈਂਟ ਕੀਤਾ ਤੇ ਲਿਖਿਆ, "ਦਿਗਜ ਬਿੰਦਰਖੀਆ ਦੀ ਯਾਦ ਆ ਗਈ।"

Rubina,,, Image From Instagram

ਅਭਿਨਵ ਸ਼ੁਕਲਾ ਖੁਦ ਇਕ ਪੰਜਾਬੀ ਹੈ, ਤੇ ਪੰਜਾਬੀ ਗਾਣਿਆਂ ਨੂੰ ਸੁਣਨਾ ਪਸੰਦ ਕਰਦਾ ਹੈ। 'ਤੇਰਾ ਯਾਦ ਬੋਲਦਾ ਗੀਤ' ਸੁਰਜੀਤ ਬਿੰਦਰਖੀਆ ਦੀ ਐਲਬਮ 'ਫੁਲਕਾਰੀ' ਦਾ ਹੈ । ਬਿੱਗ ਬੌਸ ਫੇਮ ਰੁਬੀਨਾ ਦਿਲੈਕ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੇ ।ਜਲਦ ਹੀ ਉਹ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ।

 

View this post on Instagram

 

A post shared by Rubina Dilaik (@rubinadilaik)

Related Post