ਅਦਾਕਾਰਾ ਸਾਰਾਗੁਰਪਾਲ ਨੇ ਬੇਜ਼ੁਬਾਨਾਂ ਲਈ ਕੀਤਾ ਅਨੋਖਾ ਉਪਰਾਲਾ

By  Rajan Sharma September 12th 2018 01:16 PM

ਹਰ ਇਨਸਾਨ ਦੀ ਲਾਈਫ ਵਿੱਚ ਉਸਦਾ ਕੋਈ ਨਾ ਕੋਈ ਆਈਡੀਅਲ ਹੁੰਦਾ ਹੈ ਅਤੇ ਆਇਡਲ ਉਸਨੂੰ ਹੀ ਮੰਨਿਆ ਜਾਂਦਾ ਹੈ ਜੋ ਆਪਣੇ ਕੰਮ ਵਿੱਚ ਪੂਰੀ ਤਰਾਂ ਪ੍ਰਪੱਕ ਹੋਵੇ| ਉਸੇ ਤਰਾਂ ਜੇਕਰ ਅੱਸੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਕਲਾਕਾਰਾਂ  Punjabi Artist ਨੂੰ ਵੀ ਲੋਕ ਆਪਣਾ ਆਈਡੀਅਲ ਮੰਨਦੇ ਹਨ| ਕਲਾਕਾਰਾਂ ਲਈ ਵੀ ਇਹ ਜਰੂਰੀ ਹੋ ਜਾਂਦਾ ਹੈ ਕੀ ਉਹ ਚੰਗੇ ਕੰਮ ਕਰਨ ਅਤੇ ਲੋਕਾਂ ਨੂੰ ਇੱਕ ਚੰਗਾ ਸੰਦੇਸ਼ ਦੇਣ| ਉਸੇ ਤਰਾਂ ਇੱਕ ਅਦਾਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਬਹੁਤ ਹੀ ਖੂਬਸੂਰਤ ਉਪਰਾਲਾ ਕੀਤਾ ਹੈ ਜਾਨਵਰਾਂ ਦੀ ਬਲਾਈਂ ਦੇ ਲਈ|

https://www.instagram.com/p/BnnnYLAhDvt/

ਉਹ ਹਨ ਮਸ਼ਹੂਰ ਗਾਇਕਾ, ਅਦਾਕਾਰਾ, ਅਤੇ ਮਾਡਲ ਸਾਰਾਗੁਰਪਾਲ saragurpal | ਸਾਰਾਗੁਰਪਾਲ ਨੇ ਇੱਕ ਸੰਸਥਾ ਦੀ ਸ਼ੁਰੂਆਤ ਕੀਤੀ ਹੈ ਜਿਸਦਾ ਨਾਂ ਹੈ ਗੋਡ ਹੋਪ| ਇਸ ਸੰਸਥਾ ਦੇ ਰਾਹੀਂ ਉਹਨਾਂ ਕੁੱਤਿਆਂ ਨੂੰ ਗੋਧ ਲਿਆ ਜਾ ਸਕਦਾ ਹੈ ਜੋ ਕੀ ਗਲੀਆਂ ਵਿੱਚ ਆਵਾਰਾ ਗੁਮਦੇ ਹਨ ਤਾਂ ਕੀ ਉਹਨਾਂ ਦੀ ਚੰਗੀ ਤਰਾਂ ਦੇਖਭਾਲ ਹੋ ਸੱਕੇ| ਸਾਰਾਗੁਰਪਾਲ ਆਪਣੇ ਇਸ ਲੋਕ ਭਲਾਈ ਦੇ ਉਪਰਾਲੇ ਲਈ ਵਧਾਈ ਦੇ ਪਾਤਰ ਹਨ|

https://www.instagram.com/p/BnnxKzZhzZL/?taken-by=saragurpals

ਇਸ ਤੋਂ ਪਹਿਲਾਂ ਵੀ ਜੇਕਰ ਸਾਰਾਗੁਰਪਾਲ saragurpal ਦੇ ਬਾਕੀ ਪੋਸਟਾਂ ਨੂੰ ਦੇਖਿਆ ਤਾਂ ਉਹ ਪਹਿਲਾ ਵੀ ਆਪਣੇ ਕੁੱਤੇ ਅਲਾਦੀਨ ਦੇ ਨਾਲ ਖੇਡਦੇ ਨਜ਼ਰ ਆਏ ਹਨ| ਸੋਸ਼ਲ ਮੀਡਿਆ ਦਾ ਇਸ ਚੰਗੇ ਉਪਰਾਲੇ ਲਈ ਵਰਤੋਂ ਕਰਨਾ ਬਹੁਤ ਹੀ ਚੰਗੀ ਗੱਲ ਹੈ|

https://www.instagram.com/p/BmGGrbghqK_/?taken-by=saragurpals

 

Related Post