ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਲੰਡਨ 'ਚ ਮੌਜੂਦ ਹੈ ਅਤੇ ਉੱਥੇ ਬੱਤਖਾਂ ਨੂੰ ਕੁਝ ਖਾਣ ਲਈ ਪਾ ਰਹੀ ਹੈ । ਪਰ ਬੱਤਖਾਂ ਖਾਣ ਲਈ ਸ਼ਿਲਪਾ ਸ਼ੈੱਟੀ ਦੇ ਏਨਾਂ ਨਜ਼ਦੀਕ ਆ ਜਾਂਦੀਆਂ ਹਨ ਕਿ ਸ਼ਿਲਪਾ ਡਰ ਜਾਂਦੀ ਹੈ ਅਤੇ ਤੁਰੰਤ ਦੂਰ ਚਲੀ ਜਾਂਦੀ ਹੈ । ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ ।
ਹੋਰ ਵੇਖੋ:ਸ਼ਿਲਪਾ ਸ਼ੈੱਟੀ, ਰੇਖਾ ਵਰਗੀਆਂ ਹੀਰੋਇਨਾਂ ਇਸ ਬੱਚੀ ਦੇ ਲਾਉਂਦੀਆਂ ਹਨ ਪੈਰੀਂ ਹੱਥ
https://www.instagram.com/p/BzaZG93hqjG/
ਰਾਜ ਕੁੰਦਰਾ ਇੱਕ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦਾ ਆਪਣਾ ਕਾਰੋਬਾਰ ਹੈ । ਸ਼ਿਲਪਾ ਸ਼ੈੱਟੀ ਏਨੀਂ ਦਿਨੀਂ ਲੰਡਨ 'ਚ ਆਪਣੇ ਪਤੀ ਰਾਜ ਕੁੰਦਰਾ ਨਾਲ ਛੁੱਟੀਆਂ ਬਿਤਾ ਰਹੀ ਹੈ । ਇਸ ਵੀਡੀਓ ਨੁੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।
https://www.instagram.com/p/BzTWez2hb0k/
ਸ਼ਿਲਪਾ ਸ਼ੈੱਟੀ ਦਾ ਹਾਲ 'ਚ ਇੱਕ ਟੀਵੀ ਦਾ ਰਿਆਲਟੀ ਸ਼ੋਅ ਨੇਪਰੇ ਚੜਿਆ ਹੈ । ਜਿਸ ਤੋਂ ਬਾਅਦ ਉਹ ਫੁਰਸਤ ਦੇ ਦਿਨ ਆਪਣੇ ਪਰਿਵਾਰ ਨਾਲ ਵਿਦੇਸ਼ 'ਚ ਮਨਾ ਰਹੀ ਹੈ ।
https://www.instagram.com/p/BzPz4ZgB2hp/