ਗੋਆ ‘ਚ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ੈੱਟੀ, ਵੀਡੀਓ ਵਾਇਰਲ

By  Shaminder January 4th 2021 11:37 AM

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਏਨੀਂ ਦਿਨੀਂ ਗੋਆ ‘ਚ ਆਪਣਾ ਸਮਾਂ ਪਰਿਵਾਰ ਦੇ ਨਾਲ ਬਿਤਾ ਰਹੀ ਹੈ ।ਬੇਸ਼ੱਕ ਉਹ ਪਰਿਵਾਰ ਦੇ ਨਾਲ ਹੈ । ਪਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਉਨ੍ਹਾਂ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ ।

rajshilpashetty

ਜਿਸ ‘ਚ ਉਹ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਸ਼ਿਲਪਾ ਸ਼ੈੱਟੀ ਨੇ ਪਿੰਕ ਕਲਰ ਦੀ ਡਰੈੱਸ ਪਾਈ ਹੋਈ ਹੈ ਅਤੇ ਸਵਿਮਿੰਗ ਪੂਲ ਦੇ ਕੋਲ ਝੂਮਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਆਪਣੇ ਕਿਚਨ ਗਾਰਡਨ ‘ਚ ਉਗਾਏ ਹਨ ਨਿੰਬੂ, ਵੀਡੀਓ ਕੀਤਾ ਸਾਂਝਾ

shilpa

ਅਦਾਕਾਰਾ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਕਦੇ ਜ਼ਿੰਦਗੀ ਦੀ ਪਿੰਕ ਸਾਈਡ ਨੂੰ ਵੀ ਵੇਖਣਾ ਚਾਹੀਦਾ ਹੈ’।

shilpa

ਅਦਾਕਾਰਾ ਦਾ ਇਹ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਅਤੇ ਉਸ ਦੇ ਇਸ ਵੀਡੀਓ ‘ਤੇ ਲੋਕ ਲਗਾਤਾਰ ਕਮੈਂਟਸ ਕਰ ਰਹੇ ਹਨ ।ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਪਿਛਲੇ ਕਈ ਦਿਨਾਂ ਤੋਂ ਛੁੱਟੀਆਂ ਮਨਾਉਣ ਲਈ ਗੋਆ ‘ਚ ਮੌਜੂਦ ਹੈ ।

 

View this post on Instagram

 

A post shared by Shilpa Shetty Kundra (@theshilpashetty)

Related Post