Advertisment

ਗੋਆ ‘ਚ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ੈੱਟੀ, ਵੀਡੀਓ ਵਾਇਰਲ

author-image
By Shaminder
New Update
ਗੋਆ ‘ਚ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ੈੱਟੀ, ਵੀਡੀਓ ਵਾਇਰਲ
Advertisment
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਏਨੀਂ ਦਿਨੀਂ
Advertisment
ਗੋਆ ‘ਚ ਆਪਣਾ ਸਮਾਂ ਪਰਿਵਾਰ ਦੇ ਨਾਲ ਬਿਤਾ ਰਹੀ ਹੈ ।ਬੇਸ਼ੱਕ ਉਹ ਪਰਿਵਾਰ ਦੇ ਨਾਲ ਹੈ । ਪਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਉਨ੍ਹਾਂ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ । rajshilpashetty ਜਿਸ ‘ਚ ਉਹ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਸ਼ਿਲਪਾ ਸ਼ੈੱਟੀ ਨੇ ਪਿੰਕ ਕਲਰ ਦੀ ਡਰੈੱਸ ਪਾਈ ਹੋਈ ਹੈ ਅਤੇ ਸਵਿਮਿੰਗ ਪੂਲ ਦੇ ਕੋਲ ਝੂਮਦੀ ਹੋਈ ਨਜ਼ਰ ਆ ਰਹੀ ਹੈ । ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਆਪਣੇ ਕਿਚਨ ਗਾਰਡਨ ‘ਚ ਉਗਾਏ ਹਨ ਨਿੰਬੂ, ਵੀਡੀਓ ਕੀਤਾ ਸਾਂਝਾ
Advertisment
shilpa ਅਦਾਕਾਰਾ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਕਦੇ ਜ਼ਿੰਦਗੀ ਦੀ ਪਿੰਕ ਸਾਈਡ ਨੂੰ ਵੀ ਵੇਖਣਾ ਚਾਹੀਦਾ ਹੈ’। shilpa ਅਦਾਕਾਰਾ ਦਾ ਇਹ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਅਤੇ ਉਸ ਦੇ ਇਸ ਵੀਡੀਓ ‘ਤੇ ਲੋਕ ਲਗਾਤਾਰ ਕਮੈਂਟਸ ਕਰ ਰਹੇ ਹਨ ।ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਪਿਛਲੇ ਕਈ ਦਿਨਾਂ ਤੋਂ ਛੁੱਟੀਆਂ ਮਨਾਉਣ ਲਈ ਗੋਆ ‘ਚ ਮੌਜੂਦ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment