ਅਦਾਕਾਰਾ ਸ਼੍ਰਧਾ ਆਰਿਆ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਮਹਿੰਦੀ ਦੀਆਂ ਤਸਵੀਰਾਂ ਵਾਇਰਲ

By  Shaminder November 16th 2021 01:07 PM -- Updated: November 16th 2021 01:09 PM

ਮਨੋਰੰਜਨ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਜਿੱਥੇ ਰਾਜ ਕੁਮਾਰ ਰਾਓ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਉੱਥੇ ਹੀ ਟੀਵੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਸ਼੍ਰਧਾ ਆਰਿਆ (Shraddha Arya) ਦੇ ਵਿਆਹ (Wedding Pics) ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼੍ਰਧਾ ਆਰਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।ਜਿਸ ‘ਚ ਮਹਿੰਦੀ ਅਤੇ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸ਼ਾਮਿਲ ਹਨ ।

Shraddha Arya,, image From instagram

ਹੋਰ ਪੜ੍ਹੋ : ਸੁੰਨਸਾਨ ਸੜਕ ’ਤੇ ਲਿਫਟ ਮੰਗਣ ਵਾਲੀ ਕੁੜੀ ਨੂੰ ਲਿਫਟ ਦੇਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਵੋ, ਰੌਂਗਟੇ ਹੋ ਜਾਣਗੇ ਖੜੇ

ਕੁੰਡਲੀ ਭਾਗਿਆ ਫੇਮ ਇਸ ਅਦਾਕਾਰਾ ਨੇ ਆਪਣੀ ਅੰਗੂਠੀ ਨੂੰ ਵੀ ਫਲਾਂਟ ਕਰਦੀ ਦਿਖਾਈ ਦਿੱਤੀ । ਸ਼੍ਰਧਾ ਡਾਈਮੰਡ ਦੀ ਰਿੰਗ ਪਹਿਨੀ ਹੋਈ ਦਿਖਾਈ ਦੇ ਰਹੀ ਹੈ । ਫੈਂਸ ਵੀ ਸ਼੍ਰਧਾ ਦੇ ਇਸ ਅੰਦਾਜ਼ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ ।

Shraddha Arya image From instagram

ਸ਼ਸ਼ਾਂਕ ਵਿਆਸ ਨੇ ਵੀ ਵੀ ਸ਼੍ਰਧਾ ਆਰਿਆ ਦੀ ਮਹਿੰਦੀ ਦੀ ਰਸਮ ‘ਚ ਸ਼ਿਰਕਤ ਕੀਤੀ । ਸ਼ਸ਼ਾਂਕ ਵੀ ਆਪਣੀ ਦੋਸਤ ਦੇ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆਏ । ਮਹਿੰਦੀ ਦੀ ਰਸਮ ਦੇ ਦੌਰਾਨ ਸ਼੍ਰਧਾ ਆਰਿਆ ਨੇ ਰੰਗ ਬਿਰੰਗਾ ਲਹਿੰਗਾ ਪਾਇਆ ਹੋਇਆ ਸੀ ।

 

View this post on Instagram

 

A post shared by Viral Bhayani (@viralbhayani)

ਜਿਸ ਦੇ ਨਾਲ ਉਸ ਨੇ ਮੈਚਿੰਗ ਜਵੈਲਰੀ ਕੈਰੀ ਕੀਤੀ ਸੀ । ਸ਼੍ਰਧਾ ਅੱਜ ਵਿਆਹ ਦੇ ਬੰਧਨ ‘ਚ ਬੱਝ ਜਾਏਗੀ ।ਸ਼੍ਰਧਾ ਆਰਿਆ ਰਾਹੁਲ ਨਾਂਅ ਦੇ ਇੱਕ ਨੇਵੀ ਅਫਸਰ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰੇ ਵੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਹੁਣ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵੀ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ । ਇਸ ਜੋੜੀ ਦੇ ਵਿਆਹ ਦੀ ਵੀ ਪ੍ਰਸ਼ੰਸ਼ਕਾਂ ਨੂੰ ਬੇਸਬਰੀ ਦੇ ਨਾਲ ਉਡੀਕ ਹੈ ।

 

View this post on Instagram

 

A post shared by Shraddha Arya (@sarya12)

 

Related Post