ਸਿਮੀ ਚਹਿਲ ਨੇ ਇਸ ਪਾਕਿਸਤਾਨੀ ਕਲਾਕਾਰ ਨਾਲ ਕੀਤਾ ਟਿਕਟੌਕ,ਵੀਡੀਓ ਹੋ ਰਿਹਾ ਵਾਇਰਲ 

By  Shaminder July 18th 2019 03:42 PM

ਸਿਮੀ ਚਹਿਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੇ । ਇਸ ਵੀਡੀਓ 'ਚ ਉਹ ਆਪਣੀ ਆਉਣ ਵਾਲੀ ਚੱਲ ਮੇਰਾ ਪੁੱਤ 'ਚ ਕੰਮ ਕਰਨ ਵਾਲੇ ਆਪਣੇ ਕੋ ਸਟਾਰ ਨਾਲ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਸਿਮੀ ਚਹਿਲ ਪੈਸੇ ਵੇਖ ਕੇ ਆਪਣੇ ਕੋ ਸਟਾਰ ਕੋਲ ਆਉਂਦੀ ਹੈ ਅਤੇ ਕਹਿੰਦੀ ਹੈ ਕਿ 'ਮੈਂ ਸਦਕੇ ਜਾਵਾਂ ਤਾਂ ਅੱਗੋਂ ਉਨ੍ਹਾਂ ਦਾ ਕੋ –ਸਟਾਰ ਕਹਿੰਦਾ ਹੈ ਕਿ ਪੈਸੇ ਹੈ ਨਹੀਂ ਮੇਰੇ ਕੋਲ । ਦਰਅਸਲ ਇਹ ਦੋਵੇਂ ਟਿਕਟੌਕ ਕਰ ਰਹੇ ਸਨ ।

ਹੋਰ ਵੇਖੋ:ਕਾਲਜ ਵਿੱਚ ਆਈ ਟੀਮ ਨੇ ਐਕਟਰੈੱਸ ਸਿਮੀ ਚਹਿਲ ਦੀ ਬਦਲੀ ਜ਼ਿੰਦਗੀ, ਜਾਣੋਂ ਕੀ ਸੀ ਪੂਰੀ ਕਹਾਣੀ

https://www.instagram.com/p/B0DAArElaqY/

ਸਿਮੀ ਚਹਿਲ 'ਤੇ ਇਸ ਅਦਾਕਾਰ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ 'ਤੇ ਕਮੈਂਟ ਦੇ ਰਹੇ ਹਨ । ਦੱਸ ਦਈਏ ਕਿ ਸਿਮੀ ਚਹਿਲ ਨਾਲ ਇਹ ਅਦਾਕਾਰ ਚੱਲ ਮੇਰਾ ਪੁੱਤ ਫ਼ਿਲਮ 'ਚ ਵੀ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ 'ਚ ਸਿਮੀ ਚਹਿਲ ਤੋਂ ਇਲਾਵਾ ਅਮਰਿੰਦਰ ਗਿੱਲ ਸਣੇ ਹੋਰ ਕਈ ਅਦਾਕਾਰ ਵੀ ਨਜ਼ਰ ਆਉਣਗੇ ।

Related Post