ਲਓ ਜੀ ਨਿਰਦੇਸ਼ਕ ਅਦਿੱਤਿਆ ਸੂਦ ਲੈ ਕੇ ਆ ਰਹੇ ਨੇ ‘ਪੱਕੇ ਕੈਨੇਡਾ ਵਾਲੇ’, ਸਾਂਝਾ ਕੀਤਾ ਨਵੀਂ ਫ਼ਿਲਮ ਦਾ ਪੋਸਟਰ

By  Lajwinder kaur October 19th 2019 11:23 AM

ਮਲਟੀ ਸਟਾਰਰ ਫ਼ਿਲਮ ‘ਤੇਰੀ ਮੇਰੀ ਜੋੜੀ’ ਦੀ ਸਫਲਤਾ ਤੋਂ ਬਾਅਦ ਨਿਰੇਦਸ਼ਕ ਅਦਿੱਤਿਆ ਸੂਦ ਇੱਕ ਹੋਰ ਫ਼ਿਲਮ ਲੈ ਕੇ ਆ ਰਹੇ ਹਨ। ਜੀ ਹਾਂ ਸੋਸ਼ਲ ਮੀਡੀਆ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਵੀ ਉਹ ਵੱਖਰੇ ਵਿਸ਼ੇ ਉੱਤੇ ਫ਼ਿਲਮ ਲੈ ਕੇ ਆ ਰਹੇ ਹਨ ਤੇ ਇਸ ਫ਼ਿਲਮ ਦਾ ਨਾਂਅ ਹੈ ‘ਪੱਕੇ ਕੈਨੇਡਾ ਵਾਲੇ’।'

ਫ਼ਿਲਮ ਦੇ ਪੋਸਟਰ ਉੱਤੇ ਲਿਖਿਆ ਹੈ, ‘ਭਿੰਡੀਆਂ ਕੱਚੀਆਂ ਤਾਂ ਸੁਣੀਆਂ ਸੀ ਭਲਾਂ ਵਿਆਹ ਵੀ ਕਦੇ ਕੱਚੇ ਹੁੰਦੇ ਨੇ’

 

View this post on Instagram

 

Kaun kaun hona chaounde nai pher "Pakke Canada wale"..... A unique concept ! 2020 !

A post shared by Aditya Sood (@adityafilmdirector) on Oct 18, 2019 at 9:11am PDT

ਹੋਰ ਵੇਖੋ:ਮੁਟਿਆਰਾਂ ਦੀਆਂ ਦਲੇਰੀਆਂ ਤੇ ਅਣਖਾਂ ਨਾਲ ਭਰਿਆ ‘ਅੜਬ ਮੁਟਿਆਰਾਂ’ ਦਾ ਟਾਈਟਲ ਟਰੈਕ ‘ਸਿੰਗਾ’ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਫ਼ਿਲਮ ਦੇ ਪੋਸਟਰ ਦੇਖਕੇ ਤਾਂ ਲੱਗਦਾ ਹੈ ਇਹ ਫ਼ਿਲਮ ਵਿਦੇਸ਼ਾਂ ‘ਚ ਪਹੁੰਚਣ ਦੀ ਇੱਛਾ ਰੱਖਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਕਰਵਾਏ ਜਾਂਦੇ ਕੱਚੇ ਵਿਆਹਾਂ ਰਾਹੀਂ ਵਿਦੇਸ਼ਾਂ ‘ਚ ਪੀ.ਆਰ ਹੋਣ ਦੀ ਕਹਾਣੀ ਨੂੰ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ਫਿਲਹਾਲ ਫ਼ਿਲਮ ਤਾਂ ਅਜੇ ਫ਼ਿਲਮ ਦਾ ਪੋਸਟਰ ਹੀ ਸਾਹਮਣੇ ਆਇਆ ਹੈ। ਫ਼ਿਲਮ ਦੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਅਦਿੱਤਿਆ ਸੂਦ ਨੇ ਹੀ ਲਿਖੀ ਹੈ ਤੇ ਡਾਇਰੈਕਟ ਵੀ ਖੁਦ ਹੀ ਕਰਨਗੇ। ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਹਰਮਨਦੀਪ ਸੂਦ। ਇਹ ਫ਼ਿਲਮ 2020 ‘ਚ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।

Related Post