ਦੁਨੀਆ ਦੇ ਸਭ ਤੋਂ ਵੱਡੇ ਫੈਸ਼ਨ ਸ਼ੋਅ 'ਚ ਰੋਣ ਲੱਗੀ ਸੁਪਰਮਾਡਲ , ਜਾਣੋਂ ਕਿਉਂ 

By  Rupinder Kaler November 10th 2018 01:06 PM

ਨਿਊਯਾਰਕ 'ਚ ਵਿਕਟੋਰੀਆ ਸੀਕ੍ਰੇਟ ਫੈਸ਼ਨ ਸ਼ੋਅ ਚੱਲ ਰਿਹਾ ਹੈ ਪਰ ਇਹ ਫੈਸ਼ਨ ਸ਼ੋਅ ਉਦੋਂ ਸੁਰਖੀਆਂ ਵਿੱਚ ਆ ਗਿਆ ਜਦੋਂ ਰੈਂਪ 'ਤੇ ਇੱਕ ਸੁਪਰਮਾਡਲ ਰੋਣ ਲੱਗ ਗਈ । ਏਰੀਆਨਾ ਲਿਮਾ ਨੇ ਫੈਸ਼ਨ ਸ਼ੋਅ ਦੌਰਾਨ ਰੈਂਪ 'ਤੇ ਜਿਵੇਂ ਹੀ ਵਾਕ ਕੀਤਾ ਉਹ ਦਰਸ਼ਕਾਂ ਅੱਗੇ ਬੁਰੀ ਤਰ੍ਹਾਂ ਰੋਣ ਲੱਗ ਗਈ।

ਹੋਰ ਵੇਖੋ :ਵਿਆਹ ਤੋਂ ਪਹਿਲਾ ਪ੍ਰਿਯੰਕਾ ਚੋਪੜਾ ਤੇ ਨਿਕ ਦੇ ਘਰ ਆਈ ਖੁਸ਼ਖਬਰੀ

Model Adriana Lima Model Adriana Lima

ਖਬਰਾਂ ਮੁਤਾਬਿਕ ਏਰੀਆਨਾ ਲਿਮਾ ਮਾਡਲਿੰਗ ਦੀ ਦੁਨੀਆ ਤੋਂ ਰਿਟਾਇਰ ਹੋ ਰਹੀ ਹੈ ਜਿਸ ਕਰਕੇ ਉਹ ਭਾਵੁਕ ਹੋਕੇ ਰੋਣ ਲੱਗ ਪਈ । 33 ਸਾਲ ਦੀ ਏਰੀਆਨਾ ਲਿਮਾ ਹੁਣ ਮਾਡਲਿੰਗ ਤੋਂ ਰਿਟਾਈਰ ਹੋ ਰਹੀ ਹੈ। ਜਿਸ ਦਾ ਮਤਲਬ ਕੀ ਉਹ ਹੁਣ ਮਾਡਲਿੰਗ ਨਹੀਂ ਕਰੇਗੀ।

ਹੋਰ ਵੇਖੋ :ਸ਼ਾਹਰੁਖ ਖਾਨ ਦੇ ਬੇਟੇ ਅਬਰਾਹਮ ਤੇ ਪਤਨੀ ਗੌਰੀ ਖਾਨ ਦੀਆਂ ਬੇਹੱਦ ਨਿਜੀ ਤਸਵੀਰਾਂ ਵਾਇਰਲ

Model Adriana Lima Model Adriana Lima

ਏਰੀਆਨਾ ਲਿਮਾ ਦੀ ਇਹ ਆਖਰੀ ਰੈਂਪ ਵੌਕ ਸੀ । ਲੀਮਾ ਉਨ੍ਹਾਂ ਮਾਡਲਸ 'ਚ ਸ਼ਾਮਲ ਹੈ ਜਿਨ੍ਹਾਂ ਨੇ ਦੁਨੀਆ ਦੇ ਬੇਹਤਰੀਨ ਫੈਸ਼ਨ ਸ਼ੋਅ 'ਚ ਹਿੱਸਾ ਲਿਆ ਹੈ।ਫੈਸ਼ਨ ਦੀ ਦੁਨੀਆ ਦੀ ਇਸ ਵੱਡੀ ਮਾਡਲ ਨੂੰ ਵਿਕਟੋਰੀਆ ਸੀਕ੍ਰੇਟ ਫੈਸ਼ਨ ਸ਼ੋਅ 'ਚ ਖਾਸ ਟ੍ਰੀਟਮੈਂਟ ਵੀ ਦਿੱਤਾ ਗਿਆ ਹੈ।

ਹੋਰ ਵੇਖੋ :ਇਸ ਹੋਟਲ ‘ਚ ਕਰਵਾਉਣਗੇ ਰਣਵੀਰ ਤੇ ਦੀਪਿਕਾ ਵਿਆਹ, ਦੇਖੋ ਤਸਵੀਰਾਂ

Model Adriana Lima Model Adriana Lima

ਫੈਸ਼ਨ ਸ਼ੋਅ ਦੌਰਾਨ ਲਿਮਾ ਨੇ ਆਪਣੇ ਕਰਿਅਰ ਅਤੇ ਆਖਰੀ ਸ਼ੋਅ ਦੇ ਖਾਸ ਪਲ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੇ ਹਨ ।ਲਿਮਾ ਨੇ ਰੈਂਪ 'ਤੇ ਆ ਕੇ ਆਪਣੇ ਪ੍ਰਸ਼ੰਸਕਾਂ ਤੇ ਸ਼ੋਅ ਵਿੱਚ ਮੌਜੂਦ ਲੋਕਾਂ ਦਾ ਧੰਨਵਾਦ ਵੀ ਕੀਤਾ ।

ਹੋਰ ਵੇਖੋ :ਨਸ਼ੇ ‘ਚ ਧੂੱਤ ਦਿਖਾਈ ਦਿੱਤੇ ਸੰਜੇ ਦੱਤ, ਮੀਡੀਆ ਦੇ ਸਾਹਮਣੇ ਕੱਢੀਆਂ ਗਾਲਾਂ ਦੇਖੋ ਵੀਡਿਓ

https://www.instagram.com/p/BocR4PyhtLN/

ਏਰੀਆਨਾ ਲੀਮਾ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਲੋਕ ਲਗਾਤਾਰ ਵੇਖ ਰਹੇ ਹਨ ।ਪਰ ਲੋਕਾਂ ਨੂੰ ਲਿਮਾ ਦੀ ਰੋਣ ਵਾਲੀ ਤਸਵੀਰ ਸਭ ਤੋਂ ਵੱਧ ਸ਼ੇਅਰ ਕੀਤੀ ਹੈ ਕਿਉਂਕਿ ਗਲੈਮਰ ਦੀ ਇਸ ਦੁਨੀਆਂ ਦਾ ਇੱਕ ਹੋਰ ਪੱਖ ਵੀ ਹੈ ਜਿਹੜਾ ਕੋਈ ਨਹੀਂ ਵੇਖਦਾ ।

Related Post