ਅਫਸਾਨਾ ਖ਼ਾਨ ਨੇ ਆਪਣੇ ਭਰਾ ਖੁਦਾ ਬਖਸ਼ ਦੇ ਨਾਲ ਮਿਲਕੇ ਪਾਇਆ ਭੰਗੜਾ, ਦੇਖੋ ਇਹ ਵੀਡੀਓ

By  Lajwinder kaur July 27th 2020 12:39 PM -- Updated: July 27th 2020 01:13 PM

ਪੰਜਾਬੀ ਗਾਇਕ ਅਫਸਾਨਾ ਖ਼ਾਨ ਜੋ ਕਿ ਆਪਣੇ ਗੀਤਾਂ ਦੇ ਕਰਕੇ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਨੇ । ਇਸ ਵਾਰ ਉਨ੍ਹਾਂ ਦਾ ਇੱਕ ਮਸਤੀ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ‘ਚ ਉਹ ਆਪਣੇ ਭਰਾ ਖੁਦਾ ਬਖਸ਼ ਦੇ ਨਾਲ ਮਿਲਕੇ ਭੰਗੜਾ ਪਾਉਂਦੇ ਹੋਏ ਨਜ਼ਰ  ਆ ਰਹੇ ਨੇ ।

View this post on Instagram

 

Enjoy with bro @khudaabaksh ❤️❤️

A post shared by Afsana Khan ?? (@itsafsanakhan) on Jul 26, 2020 at 4:15am PDT

 ਹੋਰ ਵੇਖੋ : ਕੋਰੋਨਾ ਦੇ ਖ਼ਿਲਾਫ ਚੱਲ ਰਹੀ ਜੰਗ ‘ਚ ਲੋਕਾਂ ਨੂੰ ਹੌਸਲਾ ਰੱਖਣ ਦਾ ਸੁਨੇਹਾ ਦੇ ਰਿਹਾ ਹੈ ਨਵਾਂ ਪੰਜਾਬੀ ਗੀਤ ‘ਜਿੱਤਾਂਗੇ ਹੌਸਲੇ ਨਾਲ’, ਦੇਖੋ ਵੀਡੀਓ

ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । ਵੀਡੀਓ ‘ਚ ਪੰਜਾਬੀ ਗੀਤ ‘ਮੁੰਡਿਆਂ ਤੋਂ ਬਚ ਕੇ ਰਹੀ’ ਵੱਜ ਰਿਹਾ ਹੈ ਤੇ ਦੋਵੇਂ ਭੈਣ-ਭਰਾ ਇਸ ਗੀਤ ਦਾ ਪੂਰਾ ਲੁਤਫ਼ ਲੈਂਦੇ ਹੋਏ ਭੰਗੜਾ ਪਾ ਰਹੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ।

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ । ਹਾਲ ਹੀ ‘ਚ ਉਨ੍ਹਾਂ  ਦਾ ਬਜ਼ਾਰ ਗੀਤ ਦਰਸ਼ਕਾਂ ਦੇ ਮਕਮੂਲ ਹੋਇਆ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਦੇ ਲਈ ਵੀ ਗੀਤ ਗਾ ਚੁੱਕੇ ਨੇ ।

Related Post