ਹਰ ਮੁਸ਼ਕਿਲ ਵਕਤ ‘ਚ ਢਾਲ ਬਣ ਕੇ ਖੜੀ ਰਹੀ ਮਾਂ ਨੂੰ ਸਮਰਪਿਤ ਕੀਤਾ ਅਫਸਾਨਾ ਖ਼ਾਨ ਨੇ ਆਪਣਾ ਨਵਾਂ ਗੀਤ ‘ਵਕਤ’, ਦੇਖੋ ਵੀਡੀਓ

By  Lajwinder kaur June 12th 2020 05:32 PM -- Updated: June 12th 2020 05:57 PM

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਬਹੁਤ ਹੀ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਮੇਰਾ ਜਨਮਦਿਨ ਦਾ ਤੋਹਫ਼ਾ - ਜਦੋਂ ਚੀਜ਼ਾਂ ਮੁਸ਼ਕਿਲ ਹੁੰਦੀਆਂ ਹਨ ਉਹ ਕਦੇ ਹਾਰ ਨਹੀਂ ਮੰਨਦੀ, ਉਹ ਆਪਣੇ ਪਰਿਵਾਰ ਵਿੱਚ ਵਿਸ਼ਵਾਸ ਕਰਦੀ ਹੈ, ਭਾਵੇਂ ਚੀਜ਼ਾਂ ਸਖ਼ਤ ਹੋਣ । ਹਰ ਚੀਜ਼ ਲਈ ਤੁਹਾਡਾ ਧੰਨਵਾਦ ਮਾਂ..ਇਹ ਗਾਣਾ ਮੈਂ ਆਪਣੀ ਮਾਂ ਨੂੰ ਸਮਰਪਿਤ ਕਰਦੀ ਹੈ ।

Vote for your favourite : https://www.ptcpunjabi.co.in/voting/

ਅਫਸਾਨਾ ਖ਼ਾਨ ‘ਵਕਤ’ ਟਾਈਟਲ ਹੇਠ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਉਨ੍ਹਾਂ ਦੇ ਭਰਾ ਖੁਦਾ ਬਖ਼ਸ਼ । ਦੋਵੇਂ ਭੈਣ-ਭਰਾ ਇਸ ਗੀਤ ਦੇ ਰਾਹੀਂ ਆਪਣੇ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨ ਕਰ ਰਹੇ ਨੇ । ਇਸ ਗੀਤ ਨੂੰ ਮਿਊਜ਼ਿਕ Shawn ਨੇ ਦਿੱਤਾ ਹੈ ਤੇ ਇਸ ਗਾਣੇ ਦੇ ਬੋਲ ਹਰਮਨ ਸਿੰਘ ਰੋਮਾਨਾ (Harman Singh Romana ) ਨੇ ਲਿਖੇ ਨੇ । ਗੀਤ ਦਾ ਵੀਡੀਓ Ajs ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ Triangle Muzic ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਅਫਸਾਨਾ ਖ਼ਾਨ ਨੇ ਆਪਣੀ ਮਿਹਨਤ ਤੇ ਲੰਬੇ ਸੰਘਰਸ਼ ਤੋਂ ਬਾਅਦ ਅੱਜ ਉਨ੍ਹਾਂ ਦਾ ਨਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬਿਹਤਰੀਨ ਗਾਇਕਾਂ ਦੀ ਲਿਸਟ ‘ਚ ਸ਼ਾਮਿਲ ਹੈ । ਉਹ ਆਪਣੇ ਸਿੰਗਲ ਤੇ ਡਿਊਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ ।

Related Post